ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਬ੍ਰਿਟੇਨ ਤੋਂ ਇੱਥੇ ਆਏ ਲੋਕਾਂ ਦਾ ਜ਼ੋਰਾਂ-ਸ਼ੋਰਾਂ ਨਾਲ ਪਤਾ ਲਾਇਆ ਜਾ ਰਿਹਾ ਹੈ ਅਤੇ ਕੋਵਿਡ-19 ਵਰਗੇ ਕੋਈ ਵੀ ਲੱਛਣ ਹੋਣ 'ਤੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਦੀ ਸਥਿਤੀ ਕੰਟਰੋਲ 'ਚ ਹੈ ਅਤੇ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੀ ਦਰ ਇਕ ਫੀਸਦੀ ਤੋਂ ਘੱਟ ਹੈ। ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਬ੍ਰਿਟੇਨ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰਨਾ ਕੇਂਦਰ ਦਾ ਇਕ ਜਲਦ ਕਦਮ ਸੀ ਅਤੇ ਇਸ ਨਾਲ ਕੋਰੋਨਾ ਵਾਇਰਸ ਦੇ ਇਕ ਨਵੇਂ ਪ੍ਰਕਾਰ (ਸਟਰੇਨ) ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲੇਗੀ। ਜੈਨ ਨੇ ਕਿਹਾ,''ਅਸੀਂ ਆਪਣੇ ਵਲੋਂ ਪੂਰੀ ਤਰ੍ਹਾਂ ਨਾਲ ਚੌਕਸ ਹਾਂ। ਬ੍ਰਿਟੇਨ ਤੋਂ ਪਿਛਲੇ ਕੁਝ ਦਿਨਾਂ 'ਚ ਆਏ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਕੋਵਿਡ-19 ਦਾ ਕੋਈ ਮਾਮੂਲੀ ਲੱਛਣ ਹੋਣ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ।'' ਉਨ੍ਹਾਂ ਨੇ ਕਿਹਾ,''ਇਕ ਦਲ ਦਾ ਗਠਨ ਕੀਤਾ ਗਿਆ ਹੈ ਅਤੇ ਉਹ ਘਰ-ਘਰ ਜਾ ਕੇ ਲੋਕਾਂ ਦਾ ਪਤਾ ਲਾ ਰਿਹਾ ਹੈ ਅਤੇ ਉਨ੍ਹਾਂ ਨੂੰ (ਬ੍ਰਿਟੇਨ ਤੋਂ ਆਏ ਲੋਕਾਂ ਨੂੰ) ਏਕਾਂਤਵਾਸ ਰਹਿਣ ਦਾ ਸੁਝਾਅ ਵੀ ਦਿੱਤਾ ਗਿਆ ਹੈ।''
ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ
ਜੈਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦਿੱਲੀ ਨੇ ਕੋਵਿਡ-19 ਦੀ ਮੁਸ਼ਕਲ ਜੰਗ ਲੜੀ ਹੈ ਅਤੇ ਇਹ ਯਕੀਨੀ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਕਿ ਲਾਗ਼ ਦੇ ਪ੍ਰਬੰਧਨ 'ਚ ਹਾਸਲ ਕੀਤੀ ਗਈ ਤਰੱਕੀ ਪਹਿਲਾਂ ਵਾਲੀ ਸਥਿਤੀ 'ਚ ਨਾ ਪਹੁੰਚ ਜਾਵੇ। ਉਨ੍ਹਾਂ ਨੇ ਕਿਹਾ,''ਦਿੱਲੀ 'ਚ ਸਥਿਤੀ ਕੰਟਰੋਲ 'ਚ ਹੈ ਅਤੇ ਲਗਾਤਾਰ ਤਿੰਨ ਦਿਨਾਂ ਤੋਂ 1000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਨਮੂਨਿਆਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੀ ਦਰ ਇਕ ਫੀਸਦੀ ਤੋਂ ਵੀ ਘੱਟ ਹੈ, ਜੋ ਕਿ ਪਿਛਲੇ 8 ਮਹੀਨਿਆਂ 'ਚ ਸਭ ਤੋਂ ਘੱਟ ਹੈ। ਅਸੀਂ ਸਥਿਤੀ ਨੂੰ ਕੰਟਰੋਲ 'ਚ ਰੱਖਣ ਲਈ ਸਭ ਕੁਝ ਕਰਾਂਗੇ।''
ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨਾਂ ਦੇ ਸਮਰਥਨ ’ਚ ਜੇਲ੍ਹ ’ਚ ਬੰਦ ਕਈ ਵਰਕਰ ਕਰ ਰਹੇ ਭੁੱਖ-ਹੜਤਾਲ
NEXT STORY