ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਰਾਸਟਰੀ ਰਾਜਧਾਨੀ 'ਚ ਦੁਕਾਨਾਂ ਦੀ ਸੀਲਿੰਗ ਮੁੱਦੇ ਦੇ ਹੱਲ ਲਈ ਉਨ੍ਹਾਂ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਪ੍ਰਧਾਨ ਮੰਤਰੀ ਨੂੰ ਇਕ ਪੱਤਰ 'ਚ ਉਨ੍ਹਾਂ ਨੇ ਵਪਾਰਕ ਸਥਾਪਨਾਵਾਂ ਦੀ ਸੀਲਿੰਗ ਨੂੰ ਲੈ ਕੇ ਕਾਨੂੰਨ 'ਚ ਅਪਵਾਦ ਨੂੰ ਖਤਮ ਕਰਨ ਲਈ ਸੰਸਦ 'ਚ ਬਿੱਲ ਲਿਆਉਣ 'ਤੇ ਜ਼ੋਰ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ ਇਸ ਅਭਿਆਨ ਨਾਲ ਸ਼ਹਿਰ 'ਚ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਅਸਰ ਪਏਗਾ। ਮੁੱਖ ਮੰਤਰੀ ਨੇ ਕਿਹਾ ਕਿ ਸੀਲਿੰਗ ਲਈ ਕਾਨੂੰਨ 'ਚ ਵਿਸੰਗਤੀ ਜ਼ਿੰਮੇਵਾਰ ਹੈ। ਇਨ੍ਹਾਂ ਵਿਸੰਗਤੀਆਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ।
ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅਪੀਲ ਕੀਤੀ ਸੀ ਕਿ ਜੇਕਰ 31 ਮਾਰਚ ਤਕ ਸੀਲਿੰਗ ਅਭਿਆਨ ਨਹੀਂ ਰੁਕਿਆ ਤਾਂ ਉਹ ਭੁੱਖ ਹੜਤਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਪਾਰੀ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਂਦੇ ਹਨ ਅਤੇ ਟੈਕਸ ਦਿੰਦੇ ਹਨ ਪਰ ਉਹ ਸੀਲਿੰਗ ਕਾਰਨ ਨੁਕਸਾਨ ਸਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਸੰਗਤੀ ਦੂਰ ਕਰਨ ਅਤੇ ਵਪਾਰੀਆਂ ਨੂੰ ਬੇਰੋਜ਼ਗਾਰੀ ਤੋਂ ਬਚਾਉਣ ਲਈ ਸੰਸਦ 'ਚ ਇਕ ਬਿੱਲ ਲਿਆਂਦਾ ਜਾਵੇ। ਮੋਦੀ ਨੂੰ ਆਪਣੇ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀ ਭੁੱਖਮਰੀ ਦੀ ਕਗਾਰ 'ਤੇ ਹਨ ਅਤੇ ਹਰ ਦੁਕਾਨ ਤੋਂ ਕਈ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੈ, ਜੇਕਰ (ਸੀਲਿੰਗ ਕਾਰਨ) ਉਹ ਸਾਰੇ ਬੇਰੋਜ਼ਗਾਰ ਹੋਏ ਤਾਂ ਇਸ ਨਾਲ ਕਾਨੂੰਨ-ਵਿਵਸਥਾ 'ਤੇ ਅਸਰ ਪਏਗਾ।
ਭਾਰਤ ਤੇ ਫਰਾਂਸ ਕਰਨਗੇ ਇਕ-ਦੂਜੇ ਦੇ ਫੌਜੀ ਟਿਕਾਣਿਆਂ ਦੀ ਵਰਤੋਂ
NEXT STORY