ਨਵੀਂ ਦਿੱਲੀ— ਭਾਰਤ ਤੇ ਫਰਾਂਸ ਨੇ ਇਕ-ਦੂਜੇ ਦੇ ਫੌਜੀ ਟਿਕਾਣਿਆਂ ਦੀ ਵਰਤੋਂ ਤੇ ਫੌਜ ਦੇ ਸਾਜੋ-ਸਾਮਾਨ ਦੀ ਅਦਲਾ-ਬਦਲੀ ਤੇ ਗੁਪਤ ਸੂਚਨਾਵਾਂ ਦੀ ਸੁਰੱਖਿਆ ਸਮੇਤ 14 ਖੇਤਰਾਂ 'ਚ ਸਮਝੋਤਿਆਂ 'ਤੇ ਦਸਤਖਤ ਕੀਤੇ ਹਨ। ਭਾਰਤ ਦੀ ਯਾਤਰਾ 'ਤੇ ਆਏ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਡੈਲੀਗੇਸ਼ਨ ਲੈਵਲ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਦੋ-ਪੱਖੀ ਸਹਿਯੋਗ ਵਧਾਉਣ ਦੇ ਲਈ ਸਿੱਖਿਆ, ਨਸ਼ੀਲੇ ਪਦਾਰਥਾਂ ਦੀ ਰੋਕਥਾਨ, ਵਾਤਾਵਰਣ, ਰੇਲਵੇ, ਪੁਲਾੜ, ਸ਼ਹਿਰੀ ਵਿਕਾਸ ਤੇ ਕੁਝ ਹੇਰ ਖੇਤਰਾਂ 'ਚ ਵੀ ਸਮਝੋਤਿਆਂ 'ਤੇ ਦਸਤਖਤ ਕੀਤੇ ਦੋਵਾਂ ਨੇਤਾਵਾਂ ਦੀ ਮੌਜੂਦਗੀ 'ਚ ਇਨ੍ਹਾਂ ਸਮਝੋਤਿਆਂ 'ਤੇ ਦਸਤਖਤ ਹੋਏ।
ਸਭ ਤੋਂ ਮਹੱਤਵਪੂਰਨ ਕਰਾਰ ਰੱਖਿਆ ਦੇ ਖੇਤਰ 'ਚ ਕੀਤਾ ਗਿਆ ਹੈ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਇਕ-ਦੂਜੇ ਦੇ ਟਿਕਾਣਿਆਂ ਦੀ ਵਰਤੋਂ ਤੇ ਫੌਜੀ ਸਾਜੋ-ਸਾਮਾਨ ਦੀ ਅਦਲਾ-ਬਦਲੀ ਕਰ ਸਕਣਗੀਆਂ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਨੇ ਇਸ ਸਮਝੋਤੇ 'ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਦੀਆਂ ਫੌਜਾਂ, ਸਾਜੋ-ਸਾਮਾਨ ਦੀ ਸਪਲਾਈ, ਜੰਗੀ ਅਭਿਆਸ, ਸਿਖਲਾਈ, ਮਨੁੱਖੀ ਸਹਾਇਤਾ ਤੇ ਆਪਦਾ ਕਾਰਜਾਂ 'ਚ ਵੀ ਸਹਿਯੋਗ ਕਰਨਗੇ। ਅਮਰੀਕਾ ਤੋਂ ਬਾਅਦ ਫਰਾਂਸ ਅਜਿਹਾ ਦੂਜਾ ਦੇਸ਼ ਹੈ, ਜਿਸ ਦੇ ਨਾਲ ਭਾਰਤ ਨੇ ਇਸ ਤਰ੍ਹਾਂ ਦਾ ਸਮਝੋਤਾ ਕੀਤਾ ਹੈ।
BJP ਇਕ ਵਾਸ਼ਿੰਗ ਮਸ਼ੀਨ, ਜਿਸ 'ਚ ਭ੍ਰਿਸ਼ਟਾਚਾਰੀ ਵੀ ਬਣ ਜਾਂਦਾ ਹੈ ਸਦਾਚਾਰੀ: ਕਨ੍ਹਈਆ
NEXT STORY