ਨਵੀਂ ਦਿੱਲੀ (ਭਾਸ਼ਾ) : ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਸੀਰੀਅਲ ਕਿਲਰ ਚੰਦਰਕਾਂਤ ਝਾਅ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਪੈਰੋਲ ਮਿਲਣ ਪਿੱਛੋਂ ਉਹ ਫ਼ਰਾਰ ਹੋ ਗਿਆ ਸੀ। ਚੰਦਰਕਾਂਤ ਨੇ 2006 ਤੇ 2007 ਦਰਮਿਆਨ ਰਾਸ਼ਟਰੀ ਰਾਜਧਾਨੀ ’ਚ ਦਹਿਸ਼ਤ ਪੈਦਾ ਕੀਤੀ ਸੀ। ਉਹ ਇਕ ਸਾਲ ਤੋਂ ਵੱਧ ਸਮੇਂ ਤੱਕ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ ਸੀ। ਪੁਲਸ ਨੇ ਉਸ ’ਤੇ 50,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਹ ਕਤਲ ਦੇ 3 ਮਾਮਲਿਆਂ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।
ਇਹ ਵੀ ਪੜ੍ਹੋ : ਸ਼ਰਧਾ ਮਿਸ਼ਰਾ ਨੇ ਜਿੱਤੀ Sa Re Ga Ma Pa ਦੀ ਟਰਾਫੀ, ਕਿਹਾ- 'ਸੁਪਨਾ ਪੂਰਾ ਹੋਇਆ'
ਕਾਲ ਡਾਟਾ ਰਿਕਾਰਡਾਂ ਦਾ ਵਿਸ਼ਲੇਸ਼ਣ ਕਰਦੇ ਸਮੇਂ ਪੁਲਸ ਨੇ ਇਕ ਸ਼ੱਕੀ ਮੋਬਾਈਲ ਨੰਬਰ ਦੀ ਪਛਾਣ ਕੀਤੀ, ਜਿਸ ਨੇ ਅੰਤ ’ਚ ਟੀਮ ਨੂੰ ਚੰਦਰਕਾਂਤ ਝਾਅ ਤੱਕ ਪਹੁੰਚਾਇਆ। 17 ਜਨਵਰੀ ਨੂੰ ਚੰਦਰਕਾਂਤ ਝਾਅ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਬਿਹਾਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਚੰਦਰਕਾਂਤ ਝਾਅ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ। ਉਹ ਦਿੱਲੀ ਦੀ ਆਜ਼ਾਦਪੁਰ ਮੰਡੀ ਨੇੜੇ ਰਹਿੰਦਾ ਸੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਤੇ ਭੋਜਨ ਮੁਹੱਈਆ ਕਰਵਾਉਣ ’ਚ ਮਦਦ ਕਰਦਾ ਸੀ। ਛੋਟੀ ਜਿਹੀ ਅਸਹਿਮਤੀ ’ਤੇ ਚੰਦਰਕਾਂਤ ਗੁੱਸੇ ਵਿਚ ਆ ਕੇ ਉਸ ਨੂੰ ਮਾਰ ਦਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਲੱਗੀਆਂ ਮੌਜਾਂ, ਛੁੱਟੀਆਂ 'ਚ ਹੋਇਆ ਵਾਧਾ
NEXT STORY