ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਅੱਜ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਇਸ ਸੀਜ਼ਨ ਦਾ ਇਹ ਦੂਜਾ ਘੱਟ ਤੋਂ ਘੱਟ ਤਾਪਮਾਨ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦਾ ਤਾਪਮਾਨ 3.7 ਡਿਗਰੀ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਨੇ 31 ਦਸੰਬਰ ਤੱਕ ਦਾ ਆਉਟਲੁਕ ਜਾਰੀ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਇਸ ਸਾਲ ਪਿਛਲੇ 10 ਸਾਲਾਂ ਦਾ ਸਭ ਤੋਂ ਠੰਡਾ ਨਿਊ ਈਅਰ ਸੈਲੀਬ੍ਰੇਸ਼ਨ ਹੋਣ ਵਾਲਾ ਹੈ ਪਰ ਅੱਜ ਦਿੱਲੀ ਧੁੰਦ ਘੱਟ ਹੋਣ ਕਾਰਨ ਫਲਾਈਟਾਂ ਆਪਣੇ ਸਮੇਂ 'ਤੇ ਉਡਾਣ ਭਰ ਰਹੀਆਂ ਹਨ। ਇਸ ਤੋਂ ਪਹਿਲਾਂ 2012 'ਚ 31 ਦਸੰਬਰ ਨੂੰ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਸੀ। ਮੰਗਲਵਾਰ ਨੂੰ ਦਿੱਲੀ 'ਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਧਾਰਨ ਤੋਂ ਤਿੰਨ ਡਿਗਰੀ ਹੇਠਾ ਹੈ। ਦਿੱਲੀ ਇਸ ਵਾਰ ਠੰਡ ਅਤੇ ਪ੍ਰਦੂਸ਼ਣ ਦੋਵਾਂ ਦੀ ਮਾਰ ਝੱਲ ਰਹੀ ਹੈ।
ਤੇਜ਼ ਹਵਾਵਾਂ ਚੱਲਣ ਕਾਰਨ ਹਵਾ ਗੁਣਵੱਤਾ 'ਚ ਹਲਕਾ ਜਿਹਾ ਸੁਧਾਰ ਹੋਇਆ। ਦਿੱਲੀ ਦੀ ਹਵਾ ਗੰਭੀਰ ਸ਼੍ਰੇਣੀ ਤੋਂ ਸੁਧਰ ਕੇ ਬੇਹੱਦ ਖਰਾਬ ਕੈਟਾਗਿਰੀ 'ਚ ਆ ਗਈ। ਰਾਜਧਾਨੀ 'ਚ ਗੰਭੀਰ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸਰਕਾਰ ਜ਼ਰੂਰਤ ਪੈਣ 'ਤੇ 'ਓਡ-ਈਵਨ' ਸਕੀਮ ਲਾਗੂ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਦੇ ਲਈ ਕਦਮ ਚੁੱਕ ਰਹੀ ਹੈ।
ਸ਼ਹਿਰ 'ਚ ਹਵਾ ਗੁਣਵੱਤਾ 'ਗੰਭੀਰ ਸ਼੍ਰੇਣੀ' 'ਚ ਪਹੁੰਚਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਦੁਆਰਾ ਨਿਯੁਕਤ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਿਟੀ (ਈ. ਪੀ. ਸੀ. ਏ) ਨੇ ਸੋਮਵਾਰ ਨੂੰ ਦਿੱਲੀ-ਐੱਨ. ਸੀ. ਆਰ ਦੇ 6 ਉਦਯੋਗਿਕ ਖੇਤਰਾਂ 'ਚ ਉਦਯੋਗਿਕ ਗਤੀਵਿਧੀਆਂ ਅਤੇ ਨਿਰਮਾਣ ਕੰਮ 'ਤੇ ਬੁੱਧਵਾਰ ਨੂੰ ਰੋਕ ਲਗਾ ਦਿੱਤੀ ਸੀ। ਕੇਜਰੀਵਾਲ ਨੇ ਕਿਹਾ ਹੈ ਕਿ ਜਦੋਂ ਵੀ ਓਡ-ਈਵਨ ਸਕੀਮ ਦੀ ਜ਼ਰੂਰਤ ਹੋਵੇਗੀ ਅਸੀਂ ਨਿਸਚਿਤ ਤੌਰ 'ਤੇ ਇਸ ਨੂੰ ਲਾਗੂ ਕਰਾਂਗੇ। ਉਨ੍ਹਾਂ ਨੇ ਕਿਹਾ,''ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਘੱਟ ਕਰਨ 'ਚ ਭੁਮਿਕਾ ਨਿਭਾਉਣੀ ਹੋਵੇਗੀ। ਦਿੱਲੀ ਸਰਕਾਰ ਕਈ ਕਦਮ ਚੁੱਕ ਰਹੀ ਹੈ। ਅਸੀਂ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਹੈ। ਸਰਕਾਰ ਜਲਦ ਹੀ 3,000 ਬੱਸਾਂ ਖਰੀਦੇਗੀ। ਅਸੀਂ ਮੈਟਰੋ ਦੇ ਵੱਡੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ, ਅਸੀਂ ਆਪਣੇ ਵੱਲੋਂ ਹੋਰ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ।
ਮੋਦੀ 15 ਸਾਲ ਤਕ ਦੇਸ਼ ਦੇ ਪੀ. ਐੱਮ. ਰਹਿਣਗੇ : ਮਨੋਜ ਤਿਵਾੜੀ
NEXT STORY