ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਕਿਸਾਨਾਂ ਦੇ ਅੰਦੋਲਨ ਨਾਲ ਸੰਬੰਧਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ੀ ਸ਼ਾਂਤਨੂੰ ਮੁਲੁਕ ਨੂੰ ਗ੍ਰਿਫ਼ਤਾਰੀ ਤੋਂ 9 ਮਾਰਚ ਤੱਕ ਲਈ ਵੀਰਵਾਰ ਨੂੰ ਰਾਹਤ ਪ੍ਰਦਾਨ ਕੀਤੀ। ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਵਰਕਰ ਨੂੰ ਗ੍ਰਿਫ਼ਤਾਰੀ ਤੋਂ ਉਸ ਸਮੇਂ ਰਾਹਤ ਦਿੱਤੀ, ਜਦੋਂ ਦਿੱਲੀ ਪੁਲਸ ਨੇ ਕਿਹਾ ਕਿ ਉਸ ਨੂੰ ਮੁਲੁਕ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਵਿਸਥਾਰ ਤੋਂ ਜਵਾਬ ਦਾਖ਼ਲ ਕਰਨ ਲਈ ਪੁੱਛ-ਗਿੱਛ ਦੇ ਵਾਸਤੇ ਹੋਰ ਸਮਾਂ ਚਾਹੀਦਾ। ਇਸ 'ਤੇ ਜੱਜ ਨੇ ਪੁਲਸ ਨੂੰ ਮੁਲੁਕ ਵਿਰੁੱਧ 9 ਮਾਰਚ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ। ਮਾਮਲੇ ਦੀ ਅਗਲੀ ਸੁਣਵਾਈ 9 ਮਾਰਚ ਨੂੰ ਹੋਵੇਗੀ। ਮੁਲੁਕ, ਦਿਸ਼ਾ ਰਵੀ ਅਤੇ ਨਿਕਿਤਾ ਜੈਕਬ ਵਿਰੁੱਧ ਰਾਜਧ੍ਰੋਹ ਅਤੇ ਹੋਰ ਦੋਸ਼ਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ : ਸ਼ਾਂਤਨੂੰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਕੋਰਟ ਨੇ ਦਿੱਲੀ ਪੁਲਸ ਤੋਂ ਮੰਗਿਆ ਜਵਾਬ
ਦੱਸਣਯੋਗ ਹੈ ਕਿ ਮੁਲੁਕ ਨੂੰ ਬੰਬਈ ਹਾਈ ਕੋਰਟ ਨੇ 16 ਫਰਵਰੀ ਨੂੰ 10 ਦਿਨਾਂ ਦੀ ਟਰਾਂਜਿਟ ਜ਼ਮਾਨਤ ਦਿੱਤੀ ਸੀ। ਵੀਡੀਓ ਕਾਨਫਰੰਸ ਰਾਹੀਂ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਮੁਲੁਕ ਨੂੰ 26 ਫਰਵਰੀ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ 'ਚ ਜਾਂਚ ਕਰ ਰਹੇ ਅਧਿਕਾਰੀ ਅੱਜ ਹਾਜ਼ਰ ਨਹੀਂ ਹਨ ਅਤੇ ਬਿਹਤਰ ਹੋਵੇਗਾ ਕਿ ਉਨਾਂ ਦੀ ਹਾਜ਼ਰੀ 'ਚ ਮਾਮਲੇ ਦੀ ਸੁਣਵਾਈ ਹੋਵੇ, ਜਿਸ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਮੁਲੁਕ, ਰਵੀ ਅਤੇ ਨਿਕਿਤਾ ਜੈਕਬ 'ਤੇ ਰਾਜਧ੍ਰੋਹ ਅਤੇ ਹੋਰ ਮਾਮਲੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਦਿਸ਼ਾ ਰਵੀ ਦੇ ਮਾਮਲੇ 'ਚ ਕੋਰਟ ਦੀ ਸਖ਼ਤ ਟਿੱਪਣੀ, ਕਿਹਾ- ਟੂਲਕਿੱਟ ਐਡਿਟ ਕਰਨਾ ਅਪਰਾਧ ਨਹੀਂ
UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
NEXT STORY