ਨਵੀਂ ਦਿੱਲੀ, (ਭਾਸ਼ਾ)- ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ’ਚ ਕਸ਼ਮੀਰੀ ਗੇਟ ਨੇੜੇ ਇਕ ਟੂਰਿਸਟ ਬੱਸ ਨੂੰ ਅੱਗ ਲੱਗ ਗਈ। ਇਸ ’ਚ ਸਵਾਰ 15 ਮੁਸਾਫਰ ਵਾਲ-ਵਾਲ ਬਚ ਗਏ। ਦਿੱਲੀ ਫਾਇਰ ਸਰਵਿਸ ਅਨੁਸਾਰ ਇਹ ਬੱਸ ਜੋ ਕਰਨਾਲ ਜਾ ਰਹੀ ਸੀ, ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਈ।
ਦਿੱਲੀ ਫਾਇਰ ਸਰਵਿਸ ਨੂੰ ਸਵੇਰੇ 6.50 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਕਾਲ ਆਈ, ਜਿਸ ਤੋਂ ਬਾਅਦ ਤਿੰਨ ਫਾਇਰ ਇੰਜਣ ਮੌਕੇ ’ਤੇ ਭੇਜੇ ਗਏ। ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ। ਸਵੇਰੇ 7.35 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਛੁੱਟੀਆਂ 2026: 24 ਜਨਤਕ ਛੁੱਟੀਆਂ, ਲੰਮਾ ਵੀਕਐਂਡ; ਬਣਾ ਲਓ ਘੁੰਮਣ ਦਾ ਪਲਾਨ
NEXT STORY