ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਤਿੰਨ ਦਿਨਾਂ ਤੱਕ ਹੋਈ ਹਿੰਸਾ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ, ਜਿਸ 'ਚ ਗੁਰੂ ਤੇਗ ਬਹਾਦਰ ਹਸਪਤਾਲ 'ਚ 34 ਲੋਕਾਂ ਦੀ, ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ 'ਚ ਤਿੰਨ ਅਤੇ ਇਕ ਵਿਅਕਤੀ ਦੀ ਜਗ ਪ੍ਰਵੇਸ਼ ਚੰਦ ਹਸਪਤਾਲ 'ਚ ਮੌਤ ਹੋਈ ਹੈ। ਇਸ ਇਲਾਕੇ 'ਚ ਤਿੰਨ ਦਿਨਾਂ ਤੱਕ ਹੋਈਆਂ ਹਿੰਸਕ ਵਾਰਦਾਤਾਂ 'ਚ ਲਗਭਗ 200 ਲੋਕ ਜ਼ਖਮੀ ਹੋਏ ਹਨ, ਜਿਸ 'ਚੋਂ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਹਾਲਾਤ ਕੰਟਰੋਲ 'ਚ ਹਨ ਅਤੇ ਜਾਂਚ ਲਈ ਕ੍ਰਾਈਮ ਬਰਾਂਚ ਦੇ ਅਧੀਨ ਇਕ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਜਨਸੰਪਰਕ ਅਧਿਕਾਰੀ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਪੂਰੀ ਗਿਣਤੀ 'ਚ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕਰਨ ਤੋਂ ਬਾਅਦ ਹਾਲਾਤ ਕੰਟਰੋਲ 'ਚ ਹਨ।
ਉਨ੍ਹਾਂ ਨੇ ਕਿਹਾ ਕਿ 48 ਸ਼ਿਕਾਇਤਾਂ ਹੁਣ ਤੱਕ ਦਰਜ ਕੀਤੀਆਂ ਜਾ ਚੁਕੀਆਂ ਹਨ ਅਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਹੋਰ ਮਾਮਲੇ ਦਰਜ ਕੀਤੇ ਜਾਣਗੇ। ਇਕ ਹਜ਼ਾਰ ਤੋਂ ਵਧ ਸੀ.ਸੀ.ਟੀ.ਵੀ. ਫੁਟੇਜ ਮਿਲੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ 106 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਦਿਨ-ਰਾਤ ਚੌਕਸੀ ਵਰਤੀ ਜਾ ਰਹੀ ਹੈ। ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਹਿੰਸਾ ਨਾਲ ਪ੍ਰਭਾਵਿਤ ਚਾਂਦਬਾਗ ਅਤੇ ਖਜ਼ੂਰੀ ਖਾਸ ਇਲਾਕੇ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਦਾ ਹਾਲਚਾਲ ਪੁੱਛਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਸਾਹਮਣੇ ਸੁਰੱਖਿਆ, ਸ਼ਾਂਤੀ ਨਾਲ ਸੰਬੰਧਤ ਕਈ ਮੰਗਾਂ ਰੱਖੀਆਂ।
PM ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ’ਤੇ ਭਾਰਤੀ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ
NEXT STORY