ਨਵੀਂ ਦਿੱਲੀ (ਵਾਰਤਾ)— ਉੱਤਰੀ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਹੋਈ ਹਿੰਸਾ 'ਚ ਕੁਝ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਭਾਵ ਮੰਗਲਵਾਰ ਨੂੰ ਗੁਰੂ ਤੇਗ ਬਹਾਦਰ ਹਸਪਤਾਲ (ਜੀ. ਟੀ. ਬੀ.) ਪਹੁੰਚੇ। ਹਸਪਤਾਲ 'ਚ ਦੌਰੇ ਦੇ ਸਮੇਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਨੇਤਾ ਵੀ ਕੇਜਰੀਵਾਲ ਨਾਲ ਮੌਜੂਦ ਸਨ। ਕੇਜਰੀਵਾਲ ਨੇ ਜ਼ਖਮੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਹਾਲਤ ਬਾਰੇ ਪੁੱਛਿਆ।
ਇਸ ਤੋਂ ਪਹਿਲਾਂ ਕੇਜਰੀਵਾਲ ਆਪਣੇ ਕੈਬਨਿਟ ਦੇ ਮੈਂਬਰਾਂ ਨਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਪਹੁੰਚੇ ਅਤੇ ਦਿੱਲੀ 'ਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਹਿੰਸਾ ਨੂੰ ਛੱਡ ਕੇ ਅਹਿੰਸਾ ਦਾ ਰਾਹ ਚੁਣੋ। ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ। ਇੱਥੇ ਦੱਸ ਦੇਈਏ ਕਿ ਪੂਰਬੀ ਦਿੱਲੀ 'ਚ ਪਿਛਲੇ ਦੋ ਦਿਨ ਤੋਂ ਜਾਰੀ ਹਿੰਸਾ 'ਚ ਪੁਲਸ ਹੈੱਡ ਕਾਂਸਟੇਬਲ ਰਤਨ ਲਾਲ ਸਮੇਤ 7 ਦੀ ਮੌਤ ਹੋ ਗਈ। ਸ਼ਾਹਦਰਾ ਦੇ ਪੁਲਸ ਡਿਪਟੀ ਕਮਿਸ਼ਨਰ ਅਮਿਤ ਸ਼ਰਮਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ ਹੈ। ਹਿੰਸਕ ਘਟਨਾਵਾਂ 'ਚ 50 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।
ਟਰੰਪ ਬੋਲੇ, 'ਚੋਣਾਂ ਜਿੱਤਿਆ ਤਾਂ ਬਾਜ਼ਾਰ ਮਾਰੇਗਾ ਛਾਲਾਂ ਨਹੀਂ ਤਾਂ ਡਿੱਗੇਗਾ ਧੜੰਮ'
NEXT STORY