ਨਵੀਂ ਦਿੱਲੀ— ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ 'ਚ ਫਿਰਕੂ ਹਿੰਸਾ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਨ ਦੇ ਨਿਰਦੇਸ਼ ਸਾਰੇ ਹਸਪਤਾਲਾਂ ਨੂੰ ਸ਼ੁੱਕਰਵਾਰ ਨੂੰ ਦਿੱਤੇ। ਜੱਜ ਸਿਧਾਰਥ ਮ੍ਰਿਦੁਲ ਅਤੇ ਜੱਜ ਆਈ.ਐੱਸ. ਮੇਹਤਾ ਦੀ ਬੈਂਚ ਨੇ ਅਧਿਕਾਰੀਆਂ ਨੂੰ ਸਾਰੀਆਂ ਲਾਸ਼ਾਂ ਦੇ ਡੀ.ਐੱਨ.ਏ. ਨਮੂਨੇ ਸੁਰੱਖਿਅਤ ਰੱਖਣ ਅਤੇ ਕਿਸੇ ਵੀ ਅਣਪਛਾਤੀ ਲਾਸ਼ ਦਾ ਬੁੱਧਵਾਰ ਤੱਕ ਅੰਤਿਮ ਸੰਸਕਾਰ ਨਹੀਂ ਕਰਨ ਦਾ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਨਵਾਂ ਮਾਮਲਾ ਆਇਆ ਸਾਹਮਣੇ, ਦੇਸ਼ 'ਚ 31 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ
ਕੋਰਟ ਨੇ ਇਹ ਨਿਰਦੇਸ਼ ਇਕ ਵਿਅਕਤੀ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤੇ। ਵਿਅਕਤੀ ਦਾ ਰਿਸ਼ਤੇਦਾਰ ਦੰਗਿਆਂ ਦੇ ਬਾਅਦ ਤੋਂ ਲਾਪਤਾ ਹੈ ਅਤੇ ਪਟੀਸ਼ਨਕਰਤਾ ਨੇ ਉਸ ਦਾ ਪਤਾ ਟਿਕਾਣਾ ਪਤਾ ਕਰਨ ਲਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਸੁਣਵਾਈ ਦੌਰਾਨ ਪੁਲਸ ਨੇ ਕੋਰਟ ਨੂੰ ਦੱਸਿਆ ਕਿ ਲਾਪਤਾ ਵਿਅਕਤੀ ਹਮਜਾ ਦੀ ਲਾਸ਼ ਗੋਕੁਲਪੁਰੀ 'ਚ ਇਕ ਨਾਲੇ ਤੋਂ ਸੋਮਵਾਰ ਨੂੰ ਬਰਾਮਦ ਕੀਤੀ ਗਈ ਸੀ ਅਤੇ ਜਿਸ ਦਾ ਪੋਸਟਮਾਰਟਮ ਆਰ.ਐੱਮ.ਐੱਲ. ਹਸਪਤਾਲ 'ਚ ਕੀਤਾ ਗਿਆ।
ਕੋਰੋਨਾ ਵਾਇਰਸ ਅਤੇ ਆਮ ਜ਼ੁਕਾਮ-ਖਾਂਸੀ 'ਚ ਇਸ ਤਰ੍ਹਾਂ ਪਛਾਣੋ ਫਰਕ
NEXT STORY