ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ ਪੈ ਰਹੀ ਕਹਿਰ ਦੀ ਗਰਮੀ ਵਿਚਕਾਰ ਕਈ ਇਲਾਕਿਆਂ 'ਚ ਪਾਣੀ ਦੀ ਕਿੱਲਤ ਵੀ ਦੇਖਣ ਨੂੰ ਮਿਲ ਰਹੀ ਹੈ। ਲੋਕ ਟੈਂਕਰ ਦੇ ਇੰਤਜ਼ਾਰ 'ਚ ਘੰਟਿਆਂ ਤਕ ਸੜਕਾਂ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਹਾਲਤ ਇੰਨੀ ਖਰਾਬ ਹੈ ਕਿ ਲੋਕ ਆਪਣੇ ਘਰ ਛੱਡ ਕੇ ਕਿਤੇ ਹੋਰ ਜਾਣ ਦੀਆਂ ਗੱਲਾਂ ਤੱਕ ਕਰਨ ਲੱਗੇ ਹਨ। ਭਿਆਨਕਗਰਮੀ ਵਿਚਾਲੇ ਪਾਣੀ ਦੀ ਕਿੱਲਤ ਨੇ ਲੋਕਾਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ।
ਸਿਰਫ ਪ੍ਰਾਈਵੇਟ ਟੈਂਕਰਾਂ ਦਾ ਹੀ ਸਹਾਰਾ
ਦੇਵਲੀ ਵਿਧਾਨ ਸਭਾ ਇਲਾਕੇ ਨੂਰਾਨੀ ਸਮਜਿਦ ਦੇ ਨੇੜੇ ਵੀ ਪਾਣੀ ਦੀ ਭਾਰੀ ਕਿੱਲਤ ਹੈ। ਇੱਥੋਂ ਦੇ ਲੋਕਾਂ ਦੇ ਸਾਹਮਣੇ ਸਿਰਫ ਅਤੇ ਸਿਰਫ ਪ੍ਰਾਈਵੇਟ ਟੈਂਕਰਾਂ ਦਾ ਹੀ ਸਹਾਰਾ ਹੈ। ਉਹ ਵੀ ਕਈ ਦਿਨਾਂ ਬਾਅਦ ਆਉਂਦੇ ਹਨ। ਕਿਸੇ ਤੋਂ ਹਜ਼ਾਰ ਅਤੇ ਕਿਸੇ ਤੋਂ 1500, ਜਦੋਂ ਜਿਹੋ ਜਿਹੀ ਡਿਮਾਂਡ ਹੁੰਦੀ ਹੈ, ਉਸ ਦੇ ਹਿਸਾਬ ਨਾਲ ਉਹ ਪੈਸੇ ਲੈਂਦੇ ਹਨ। ਇਕ ਟੈਂਕਰ 2000 ਲੀਟਰ ਪਾਣੀ ਮੁਹੱਈਆ ਕਰਵਾਉਂਦਾ ਹੈ। ਨੂਰਾਨੀ ਮਸਜਿਦ ਦੇ ਨਾਲ ਵਾਲੀ ਗਲੀ 'ਚ ਲੋਕ ਕਾਫੀ ਪਰੇਸ਼ਾਨ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਦੋ ਦਿਨਾਂ ਬਾਅਦ ਬਕਰੀਦ ਆਉਣ ਵਾਲੀ ਹੈ ਪਰ ਪਾਣੀ ਨਹੀਂ ਹੈ। ਤਿਉਹਾਰ ਕਿਵੇਂ ਮਨਾਇਆ ਜਾਵੇਗਾ, ਪਤਾ ਨਹੀਂ ਹੈ। ਪਾਣੀ ਨਾ ਹੋਣ ਕਾਰਨ ਅਸੀਂ 15-15 ਦਿਨਾਂ ਬਾਅਦ ਨਹਾ ਰਹੇ ਹਾਂ।
ਪਾਣੀ ਦੀ ਕਿੱਲਤ ਕਾਰਨ ਛੱਡਿਆ ਘਰ
ਇਸ ਇਲਾਕੇ ਦੇ ਹੀ ਰਹਿਣ ਵਾਲੇ ਸ਼ਮਸ਼ਾਦ ਅਲੀ ਦਾ ਕਹਿਣਾ ਹੈ ਕਿ ਪਾਣੀ ਦੀ ਕਿੱਲਤ ਕਾਰਨ ਕਈ ਲੋਕਾਂ ਨੇ ਘਰ ਛੱਡ ਦਿੱਤਾ ਹੈ। ਨਾ ਪੀਣ ਲਈ ਪਾਣੀ ਹੈ, ਨਾ ਨਹਾਉਣ ਲਈ ਅਤੇ ਨਾ ਹੀ ਕੱਪੜੇ ਧੋਣ ਲਈ ਪਾਣੀ ਹੈ। ਸਕਾਰੀ ਦਫਤਰ ਦੇ ਅਧਿਕਾਰੀ ਅਤੇ ਵਿਧਾਇਕ ਸਾਰਿਆਂ ਨੂੰ ਗੁੰਮਰਾਹ ਕਰਕੇ ਵਾਪਸ ਚਲੇ ਜਾਂਦੇ ਹਨ। ਹਰੀਸ਼ੰਕਰ ਦਾ ਕਹਿਣਾ ਹੈ ਕਿ ਖਾਣ, ਨਹਾਉਣ ਅਤੇ ਧੋਣ ਲਈ ਪਾਣੀ ਨਹੀਂ ਹੈ। ਉਹ 25 ਰੁਪਏ ਵਿੱਚ ਬਿਸਲੇਰੀ ਦਾ ਪਾਣੀ ਲੈ ਕੇ ਆਉਂਦੇ ਹਨ। ਕਈ ਵਾਰ ਮਜਬੂਰਨ ਉਸੇ ਦਾ ਇਸਤੇਮਾਲ ਧੋਣ ਲਈ ਕਰਨਾ ਪੈਂਦਾ ਹੈ।
17 ਦਿਨਾਂ ਬਾਅਦ ਨਹਾ ਪਾਈ ਮਹਿਲਾ
ਨਸੀਮ ਦਾ ਕਹਿਣਾ ਹੈ, ਪਾਣੀ ਨਹੀਂ ਹੈ, ਉਹ ਸਭ ਕੁਝ ਛੱਡ ਕੇ ਪਿੰਡ ਵਾਪਸ ਜਾਣ ਦੀ ਸੋਚ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਪਿੰਡ ਤੋਂ ਆਏ ਸਨ ਪਰ ਇੱਥੇ ਸਮੱਸਿਆ ਹੈ। ਬੰਦਾ ਬਿਮਾਰ ਹੈ, ਕੱਲ੍ਹ 17 ਦਿਨਾਂ ਬਾਅਦ ਨਹਾਏ ਹਾਂ। ਇੱਥੇ ਨਾ ਸਰਕਾਰੀ ਪਾਣੀ ਹੈ ਅਤੇ ਨਾ ਹੀ ਕੋਈ ਸਰਕਾਰੀ ਟੈਂਕਰ ਹੈ। ਪ੍ਰਾਈਵੇਟ ਟੈਂਕਰ 1000 ਤੋਂ 2000 ਰੁਪਏ ਵਿੱਚ ਆਉਂਦਾ ਹੈ। ਇਸ ਦੇ ਨਾਲ ਹੀ ਹਸੀਨਾ ਦਾ ਕਹਿਣਾ ਹੈ ਕਿ ਉਹ ਟੈਂਕਰ ਲਈ ਕਹਿੰਦੇ-ਕਹਿੰਦੇ ਥੱਕ ਗਈ ਹੈ। ਕਈ ਲੋਕ ਪਿੰਡ ਚਲੇ ਗਏ ਹਨ, ਉਹ ਵੀ ਸੋਚ ਰਹੀ ਹੈ ਕਿ ਹੁਣ ਇੱਥੇ ਰਹਿਣਾ ਮੁਸ਼ਕਲ ਹੈ। ਉਥੇ ਹੀ ਨਸਰੀਨ ਦਾ ਕਹਿਣਾ ਹੈ ਕਿ ਥੋੜ੍ਹੇ-ਥੋੜ੍ਹੇ ਪਾਣੀ ਦੀ ਵਰਤੋਂ ਕਰਕੇ ਹੀ ਗੁਜ਼ਾਰਾ ਕਰ ਰਹੇ ਹਨ।
ਦਿੱਲੀ 'ਚ ਟੈਂਕਰ ਰਾਹੀਂ ਪਾਣੀ ਦੀ ਸਪਲਾਈ ਦੀ ਕੀ ਹੈ ਸਥਿਤੀ ?
ਦਿੱਲੀ ਜਲ ਬੋਰਡ ਕੋਲ 1000 ਟੈਂਕਰ ਹਨ, ਜੋ ਪੂਰੀ ਦਿੱਲੀ ਵਿੱਚ ਇੱਕ ਦਿਨ ਵਿੱਚ ਲਗਭਗ 6 ਤੋਂ 8 ਗੇੜੇ ਮਾਰਦੇ ਹਨ। ਐਮਰਜੈਂਸੀ ਦੀ ਸਥਿਤੀ ਵਿੱਚ ਦਿੱਲੀ ਜਲ ਬੋਰਡ ਪਾਣੀ ਦੇ ਟੈਂਕਰ ਵੀ ਕਿਰਾਏ 'ਤੇ ਲੈਂਦਾ ਹੈ। ਇਨ੍ਹਾਂ ਟੈਂਕਰਾਂ ਵਿੱਚ ਸਿਰਫ਼ ਪੀਣ ਵਾਲਾ ਪਾਣੀ ਹੁੰਦਾ ਹੈ ਕਿਉਂਕਿ ਬੋਰਵੈੱਲਾਂ ਤੋਂ ਨਿਕਲਣ ਵਾਲਾ ਜ਼ਿਆਦਾਤਰ ਪਾਣੀ ਖਾਰਾ ਹੁੰਦਾ ਹੈ ਅਤੇ ਲੋਕ ਇਸ ਦੀ ਵਰਤੋਂ ਹੋਰ ਘਰੇਲੂ ਕੰਮਾਂ ਲਈ ਕਰਦੇ ਹਨ।
ਟੈਕਰਾਂ ਰਾਹੀਂ ਕਿਹੜੇ ਇਲਾਕਿਆਂ 'ਚ ਪਾਣੀ ਦੀ ਸਪਲਾਈ ਕਰਦਾ ਹੈ DJB?
ਉੱਤਰ-ਪੱਛਮੀ ਦਿੱਲੀ, ਉੱਤਰ-ਪੂਰਬੀ ਦਿੱਲੀ, ਪੂਰਬੀ ਦਿੱਲੀ, ਦੱਖਣ-ਪੂਰਬੀ ਦਿੱਲੀ, ਨਵੀਂ ਦਿੱਲੀ, ਮੱਧ ਦਿੱਲੀ, ਪੱਛਮੀ ਦਿੱਲੀ ਅਤੇ ਦਵਾਰਕਾ ਵਰਗੇ ਖੇਤਰਾਂ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਦਿੱਲੀ ਵਿੱਚ ਲਗਭਗ 1000 ਐੱਮ.ਜੀ.ਡੀ. ਪਾਣੀ ਨੂੰ ਟਰੀਟ ਕਰਕੇ ਪੀਣ ਯੋਗ ਬਣਾਇਆ ਜਾਂਦਾ ਹੈ। ਇਸ ਵਿੱਚ ਟੈਂਕਰਾਂ ਰਾਹੀਂ ਸਿਰਫ਼ 5 ਐੱਮ.ਜੀ.ਡੀ. ਪਾਣੀ ਦੀ ਸਪਲਾਈ ਹੁੰਦੀ ਹੈ।
ਟੈਂਕਰ ਰਾਹੀਂ ਪਾਣੀ ਭੇਜਣ ਦੀ ਲੋੜ ਕਿਉਂ ਹੁੰਦੀ ਹੈ ?
ਦਿੱਲੀ ਦੀਆਂ ਜ਼ਿਆਦਾਤਰ ਝੁੱਗੀਆਂ ਅਤੇ ਕੱਚਾ ਬਸਤੀਆਂ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਪਾਈਪ ਲਾਈਨ ਨਹੀਂ ਹੈ। ਦਿੱਲੀ ਜਲ ਬੋਰਡ ਅਜਿਹੇ ਖੇਤਰਾਂ ਵਿੱਚ ਸਥਾਨਕ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਇੱਕ ਪੁਆਇੰਟ ਤੈਅ ਕਰਦਾ ਹੈ ਜਿੱਥੇ ਰੋਜ਼ਾਨਾ ਪਾਣੀ ਦੇ ਟੈਂਕਰ ਪਹੁੰਚਾਏ ਜਾਂਦੇ ਹਨ। ਨਾਲ ਹੀ ਜੇਕਰ ਕਿਸੇ ਇਲਾਕੇ ਵਿੱਚ ਪਾਈਪ ਲਾਈਨ ਰਾਹੀਂ ਪਾਣੀ ਦੀ ਸਪਲਾਈ ਨਹੀਂ ਹੁੰਦੀ ਹੈ ਤਾਂ ਉਨ੍ਹਾਂ ਇਲਾਕਿਆਂ ਵਿੱਚ ਵੀ ਟੈਂਕਰਾਂ ਦੀ ਮਦਦ ਨਾਲ ਪਾਣੀ ਭੇਜਿਆ ਜਾਂਦਾ ਹੈ।
ਕੀ ਟੈਂਕਰ ਸਿਰਫ ਗਰਮੀਆਂ 'ਚ ਭੇਜਿਆ ਜਾਂਦਾ ਹੈ ?
ਗਰਮੀਆਂ ਵਿੱਚ ਪਾਣੀ ਦੇ ਟੈਂਕਰਾਂ ਦੀ ਮੰਗ ਵੱਧ ਜਾਂਦੀ ਹੈ। ਹਾਲਾਂਕਿ, ਜਿਨ੍ਹਾਂ ਇਲਾਕਿਆਂ ਵਿੱਚ ਪਾਈਪ ਲਾਈਨ ਨਹੀਂ ਹੈ, ਉੱਥੇ ਸਾਰਾ ਸਾਲ ਟੈਂਕਰਾਂ ਦੀ ਮਦਦ ਨਾਲ ਪਾਣੀ ਸਪਲਾਈ ਕੀਤਾ ਜਾਂਦਾ ਹੈ।
ਕੀ ਸਪਲਾਈ ਦੀ ਜ਼ਿੰਮੇਵਾਰੀ DJB ਤੋਂ ਇਲਾਵਾ ਨਿੱਜੀ ਏਜੰਸੀਆਂ ਕੋਲ ਵੀ ਹੈ ?
ਪਾਣੀ ਦੀ ਸਪਲਾਈ ਕਰਨ ਦੀ ਪੂਰੀ ਜ਼ਿੰਮੇਵਾਰੀ ਦਿੱਲੀ ਜਲ ਬੋਰਡ ਦੀ ਹੀ ਹੈ। ਟੈਂਕ ਕਿੱਥੇ-ਕਿੱਥੇ ਜਾਵੇਗਾ, ਇਹ ਵੀ ਦਿਲੀ ਜਲ ਬੋਡ ਹੀ ਤੈਅ ਕਰਦਾ ਹੈ। ਹਾਲਾਂਕਿ, ਸਪਲਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਟੈਂਕਰ ਹਰ ਮਹੀਨੇ ਪ੍ਰਾਈਵੇਟ ਲੋਕਾਂ ਤੋਂ ਕਿਰਾਏ 'ਤੇ ਲਏ ਜਾਂਦੇ ਹਨ। ਸਾਰੇ ਟੈਂਕਰ ਦਿੱਲੀ ਜਲ ਬੋਰਡ ਦੇ ਨਹੀਂ ਹੁੰਦੇ। ਵੱਖ-ਵੱਖ ਪ੍ਰਾਈਵੇਟ ਕੰਪਨੀਾਂ ਦੇ ਟੈਂਕਰ ਮਾਸਿਕ ਆਧਾਰ 'ਤੇ ਰੀਵਿਊ ਹੁੰਦੇ ਹਨ। ਇਨ੍ਹਾਂ ਸਾਰੇ ਟੈਂਕਰਾਂ 'ਚ ਜੀ.ਪੀ.ਐੱਸ. ਲੱਗਾ ਹੁੰਦਾ ਹੈ।
16 ਮਹੀਨੇ ਦੇ ਬੱਚੇ ਨੂੰ ਲੱਗੇਗਾ 17 ਕਰੋੜ ਦਾ ਟੀਕਾ, ਸੰਜੇ ਸਿੰਘ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ
NEXT STORY