ਨੈਸ਼ਨਲ ਡੈਸਕ : ਰਾਜਧਾਨੀ ਸਮੇਤ ਉੱਤਰੀ ਭਾਰਤ 'ਚ ਜਿੱਥੇ ਮੌਸਮ ਨੇ ਕਰਵਟ ਲੈ ਲਈ ਹੈ, ਉੱਥੇ ਹੀ ਦਿੱਲੀ ਦੀ ਹਵਾ ਵੀ ਪ੍ਰਦੂਸ਼ਤਿ ਹੁੰਦੀ ਜਾ ਰਹੀ ਹੈ। ਐਤਵਾਰ ਨੂੰ ਦਿੱਲੀ ਦੇ 16 ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 200 ਤੋਂ ਉੱਪਰ ਖ਼ਰਾਬ, ਜਦੋਂ ਕਿ 4 ਇਲਾਕਿਆਂ ਦਾ 300 ਤੋਂ ਪਾਰ ਮਤਲਬ ਕਿ ਬਹੁਤ ਖ਼ਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ। ਬਾਹਰੀ ਦਿੱਲੀ ਦੇ ਇਕ ਇਲਾਕੇ ਡੀ. ਟੀ. ਯੂ. ਦਾ ਏ. ਕਿਊ. ਆਈ. 400 ਤੋਂ ਵੀ ਜ਼ਿਆਦਾ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੇ 7 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ, ਕੱਪੜੇ ਉਤਾਰ ਕੀਤੀ ਸ਼ਰਮਨਾਕ ਕਰਤੂਤ
ਹਾਲਾਂਕਿ ਸੋਮਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ 'ਚ ਥੋੜ੍ਹਾ ਸੁਧਾਰ ਹੋਇਆ ਅਤੇ ਇਹ ਮੱਧਮ ਸ਼੍ਰੇਣੀ 'ਚ ਆ ਗਈ, ਜਦੋਂ ਕਿ ਘੱਟੋ-ਘੱਟ ਤਾਪਮਾਨ 21.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨ 'ਚ ਆਮ ਤੌਰ 'ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਵੇਰੇ 9 ਵਜੇ ਏ. ਕਿਊ ਆਈ 195 ਰਿਹਾ।
ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ PGI ਦੇ ਐਡਵਾਂਸ ਆਈ ਸੈਂਟਰ 'ਚ ਲੱਗੀ ਅੱਗ, ਵੀਡੀਓ 'ਚ ਦੇਖੋ ਕਿਵੇਂ ਪੈ ਗਈਆਂ ਭਾਜੜਾਂ
ਮੌਸਮ ਵਿਭਾਗ ਮੁਤਾਬਕ ਮੌਸਮ 'ਚ ਅਗਲੇ 2 ਦਿਨ ਏ. ਕਿਊ. ਆਈ. 'ਚ ਗਿਰਾਵਟ ਦੇਖਣ ਨੂੰ ਮਿਲੇਗੀ ਪਰ ਇਸ ਤੋਂ ਬਾਅਦ ਇਸ 'ਚ ਫਿਰ ਵਾਧਾ ਹੋਵੇਗਾ। ਸੋਮਵਾਰ ਅਤੇ ਮੰਗਲਵਾਰ ਨੂੰ ਦਿੱਲੀ 'ਚ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ ਅਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋਵੇਗੀ ਅਤੇ ਠੰਡ ਦਾ ਅਹਿਸਾਸ ਵਧੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਮਾਸ ਤੋਂ UN ਦੇ ਮੁਖੀ ਦੀ ਅਪੀਲ- ਬਿਨਾਂ ਕਿਸੇ ਸ਼ਰਤ ਦੇ ਬੰਧਕਾਂ ਨੂੰ ਤੁਰੰਤ ਕਰੇ ਰਿਹਾਅ
NEXT STORY