ਲੁਧਿਆਣਾ (ਰਾਜ) : ਇਸਲਾਮਗੰਜ ਇਲਾਕੇ ’ਚ ਇਕ ਗੁਆਂਢੀ ਨੇ 7 ਸਾਲਾ ਬੱਚੀ ਦੇ ਕੱਪੜੇ ਉਤਾਰ ਕੇ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਭੱਜ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਮੁਲਜ਼ਮ ਗੁਆਂਢੀ ਰਾਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 20 IAS ਤੇ PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ
ਪੁਲਸ ਸ਼ਿਕਾਇਤ ਅਨੁਸਾਰ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋਇਆ ਹੈ। ਉਸ ਦੇ ਪਹਿਲੇ ਵਿਆਹ ਤੋਂ 7 ਸਾਲ ਦੀ ਇਕ ਧੀ ਹੈ, ਜੋ ਆਪਣੇ ਨਾਨਕੇ ਘਰ ਰਹਿੰਦੀ ਸੀ। ਉਸ ਦਾ ਨਾਨਕਾ ਘਰ ਉਸ ਦੇ ਸਹੁਰੇ ਘਰ ਦੇ ਨੇੜੇ ਹੈ। ਉਸ ਨੇ ਆਪਣੀ ਧੀ ਨੂੰ ਘਰੋਂ ਕੰਬਲ ਲਿਆਉਣ ਲਈ ਭੇਜਿਆ ਸੀ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਲਈ ਸੁਖਬੀਰ ਬਾਦਲ ਤਿਆਰ ਪਰ ਰੱਖੀ ਇਹ ਸ਼ਰਤ
ਉਕਤ ਮੁਲਜ਼ਮ ਉਸ ਦਾ ਗੁਆਂਢੀ ਹੈ, ਜੋ ਕੁੜੀ ਨੂੰ ਇਕੱਲੀ ਦੇਖ ਕੇ ਘਰ ਅੰਦਰ ਚਲਾ ਗਿਆ। ਉਸ ਨੇ ਕਮਰੇ ਦੇ ਅੰਦਰ ਹੀ ਧੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੁੜੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਭੱਜ ਗਿਆ। ਘਰ ਪਰਤ ਕੇ ਧੀ ਨੇ ਸਾਰੀ ਘਟਨਾ ਬਾਰੇ ਦੱਸਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੋਲੈਂਡ ਜਾਣ ਦਾ ਸੁਨਹਿਰੀ ਮੌਕਾ, ਮਿਲੇਗਾ 2 ਸਾਲ ਦਾ ਵਰਕ ਪਰਮਿਟ, ਜਲਦ ਕਰੋ ਅਪਲਾਈ
NEXT STORY