ਨਵੀਂ ਦਿੱਲੀ— ਦਿੱਲੀ 'ਚ ਹਾਲੇ 15 ਦਿਨ ਦਾ ਸਮਾਂ ਹੈ ਪਰ ਦਿੱਲੀ-ਐੱਨ.ਸੀ.ਆਰ. ਦੀ ਹਵਾ ਹੁਣ ਤੋਂ ਹੀ ਜ਼ਹਿਰੀਲੀ ਹੋਣੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਆਸਮਾਨ 'ਚ ਸਮੋਗ (ਧੂੰਆਂ) ਅਤੇ ਧੂੜ ਦੀ ਮਾਤਰਾ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਦਿੱਲੀ ਹੀ ਨਹੀਂ, ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ, ਫਰੀਦਾਬਾਦ, ਸੋਨੀਪਤ 'ਚ ਸ਼ਨੀਵਾਰ ਨੂੰ ਹਵਾ ਖਰਾਬ ਪੱਧਰ 'ਤੇ ਪਹੁੰਚ ਗਈ।
ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਨੇ ਸ਼ਨੀਵਾਰ ਦੀ ਸਵੇਰ ਆਸਮਾਨ 'ਚ ਸਮੋਗ (ਧੂੰਆਂ) ਦੇਖਿਆ। ਕੁਝ ਲੋਕਾਂ ਨੇ ਸਾਹ ਲੈਣ 'ਚ ਹਲਕੀ ਪਰੇਸ਼ਾਨੀ ਅਤੇ ਅੱਖਾਂ 'ਚ ਜਲਨ ਦੀ ਵੀ ਸ਼ਿਕਾਇਤ ਕੀਤੀ। ਕੇਂਦਰ ਸਰਕਾਰ ਦੇ ਸਿਸਟਮ ਆਫ ਏਅਰ ਕਵਾਲਿਟੀ ਫਾਰਕਾਸਟਿੰਗ ਐਂਡ ਰਿਸਰਚ ਅਨੁਸਾਰ ਸ਼ਨੀਵਾਰ ਸਵੇਰੇ 8.30 ਵਜੇ ਦੇ ਨੇੜੇ-ਤੇੜੇ ਦਿੱਲੀ-ਐੱਨ.ਸੀ.ਆਰ. 'ਚ ਏਅਰ ਕਵਾਲਿਟੀ ਇੰਡੈਕਸ 218 ਸੀ, ਜਿਸ ਨੂੰ ਖਰਾਬ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।
ਦਿੱਲੀ ਦੇ ਧੀਰਪੁਰ 'ਚ ਏਅਰ ਕਵਾਲਿਟੀ ਇੰਡੈਕਸ 138 ਤਾਂ ਮਥੁਰਾ ਰੋਡ 'ਤੇ 241 ਰਿਹਾ। ਇਸੇ ਤਰ੍ਹਾਂ ਆਨੰਦ ਵਿਹਾਰ, ਆਸ਼ਰਮ, ਲੋਧੀ ਰੋਡ ਦੇ ਨੇੜੇ-ਤੇੜੇ ਏਅਰ ਕਵਾਲਿਟੀ ਇੰਡੈਕਟ ਖਰਾਬ ਸ਼੍ਰੇਣੀ 'ਚ ਹੀ ਪਾਇਆ ਗਿਆ। ਅਜਿਹੇ 'ਚ ਸਿਹਤ ਦੇ ਮੱਦੇਨਜ਼ਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਸਾਹ ਲੈਣ 'ਚ ਤਕਲੀਫ਼, ਅੱਖਾਂ 'ਚ ਜਲਨ ਅਤੇ ਘਬਰਾਹਟ ਵਰਗੇ ਲੱਛਣ ਦਿੱਸਣ ਤਾਂ ਡਾਕਟਰ ਨਾਲ ਸੰਪਰਕ ਕਰੋ।
ਫੋਰਬਸ ਮੈਗਜ਼ੀਨ ਦੀ ਸੂਚੀ 'ਚ 5 ਸਭ ਤੋਂ ਅਮੀਰ ਭਾਰਤੀਆਂ ਵਿਚੋਂ 4 ਗੁਜਰਾਤੀ
NEXT STORY