ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਕਾਲਕਾਜੀ ਇਲਾਕੇ 'ਚ ਸ਼ਨੀਵਾਰ ਦੀ ਰਾਤ ਇਕ ਰੈਸਟੋਰੈਂਟ 'ਚ ਡਿਲਿਵਰੀ ਕਰਨ ਵਾਲਿਆਂ ਦੇ ਇਕ ਗਰੁੱਪ ਨੇ ਖੂਬ ਭੰਨਤੋੜ ਕੀਤੀ। ਪਾਰਕਿੰਗ ਲਈ ਹੋਏ ਝਗੜੇ ਤੋਂ ਬਾਅਦ ਡਿਲੀਵਰੀ ਬੁਆਏਜ਼ ਅਤੇ ਰੈਸਟੋਰੈਂਟ ਮਾਲਕ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਡਿਲਿਵਰੀ ਬੁਆਏ ਨੇ ਵੱਟਸਐੱਪ ਗਰੁੱਪ 'ਚ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਫਿਰ ਖੂਬ ਭੰਨਤੋੜ ਕੀਤੀ।
ਰੈਸਟੋਰੈਂਟ ਮਾਲਕ ਰੋਹਿਤ ਨੇ ਦੱਸਿਆ, ''ਕੁਝ ਡਿਲੀਵਰੀ ਬੁਆਏਜ਼ ਨੇ ਆਪਣੀਆਂ ਬਾਈਕਸ ਸਹੀ ਜਗ੍ਹਾ 'ਤੇ ਪਾਰਕਿੰਗ ਨਹੀਂ ਕੀਤੀਆਂ ਸਨ। ਉਨ੍ਹਾਂ ਨੂੰ ਗਲਤ ਜਗ੍ਹਾ ਬਾਈਕ ਪਾਰਕ ਕਰਨ 'ਤੇ ਮੌਜੂਦਾ ਪੁਲਸਕਰਮੀ ਨੇ ਟੋਕਿਆ ਅਤੇ ਬਾਈਕ ਠੀਕ ਤਰ੍ਹਾਂ ਲਗਾਉਣ ਲਈ ਕਿਹਾ। ਇਸ ਤੋਂ ਬਾਅਦ ਪੁਲਸਕਰਮੀ ਨੇ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ।
ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਕੁਝ ਦੇਰ ਬਾਅਦ ਉਥੇ ਲੋਕ ਇਕ ਬਹੁਤ ਵੱਡੇ ਗਰੁੱਪ 'ਚ ਵਾਪਸ ਆਏ ਅਤੇ ਕਾਫੀ ਨੁਕਸਾਨ ਕੀਤਾ। ਰੋਹਿਤ ਨੇ ਦੱਸਿਆ, ਡਿਲਿਵਰੀ ਬੁਆਏਜ਼ ਦਾ ਆਪਸ 'ਚ ਵੱਟਸਐੈੱਪ ਗਰੁੱਪ ਹੈ, ਜਿਥੇ ਸ਼ਾਇਦ ਉਨ੍ਹਾਂ ਘਟਨਾ ਦਾ ਜ਼ਿਕਰ ਕੀਤਾ ਅਤੇ ਇਸ ਤੋਂ ਬਾਅਦ 80 ਤੋਂ 100 ਗਰੁੱਪ 'ਚ ਉਨ੍ਹਾਂ ਲੋਕਾਂ ਨੇ ਮੇਰੇ ਰੈਸਟੋਰੈਂਟ 'ਤੇ ਹੱਲਾ ਬੋਲ ਦਿੱਤਾ। ਉਸ ਸਮੇਂ ਰੈਸਟੋਰੈਂਟ 'ਚ ਕਾਫੀ ਪਰਿਵਾਰ ਮੌਜੂਦ ਸਨ, ਜਿਨ੍ਹਾਂ ਨੂੰ ਕਿਚਨ ਦੇ ਰਸਤੇ ਤੋਂ ਬਾਹਰ ਕੱਢਣਾ ਪਿਆ।
ਝਾਰਖੰਡ 'ਚ ਬੁਰਾੜੀ ਵਰਗਾ ਕਾਂਡ, ਇਕੱਠੇ 6 ਲੋਕਾਂ ਨੇ ਕੀਤੀ ਖੁਦਕੁਸ਼ੀ
NEXT STORY