ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ, ਜੋ ਕਿ 22 ਦਸੰਬਰ ਤੱਕ ਜਾਰੀ ਰਹੇਗਾ। ਸੰਸਦ ਦੇ ਸੈਸ਼ਨ ਦੌਰਾਨ ਰਾਜ ਸਭਾ ਵਿਚ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਰਾਮਨਾਥ ਠਾਕੁਰ ਨੇ ਮੰਗ ਕੀਤੀ ਕਿ ਭਾਜਪਾ ਨੇ ਹਾਲ ਹੀ ਵਿਚ ਸੰਪੰਨ ਵਿਧਾਨ ਸਭਾ ਚੋਣਾਂ ਦੌਰਾਨ ਛੱਤੀਸਗੜ੍ਹ 'ਚ ਜੋ ਚੁਣਾਵੀ ਵਾਅਦਾ ਕੀਤਾ ਸੀ, ਉਸ ਮੁਤਾਬਕ ਪੂਰੇ ਦੇਸ਼ 'ਚ 500 ਰੁਪਏ ਵਿਚ ਰਸੋਈ ਗੈਸ ਸਿਲੰਡਰ ਦਿੱਤੇ ਜਾਣ। ਠਾਕੁਰ ਨੇ ਸਦਨ ਵਿਚ ਸਿਫ਼ਰਕਾਲ ਦੌਰਾਨ ਇਹ ਮੰਗ ਕਰਦਿਆਂ ਕਿਹਾ ਕਿ ਭਾਜਪਾ ਨੇ ਛੱਤੀਸਗੜ੍ਹ ਵਿਚ ਜੋ ਵਾਅਦਾ ਕੀਤਾ ਸੀ, ਉਸ ਮੁਤਾਬਕ ਪੂਰੇ ਦੇਸ਼ 'ਚ ਰਸੋਈ ਗੈਸ ਸਿਲੰਡਰ ਦੀ ਇਕ ਕੀਮਤ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- 'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ
ਠਾਕੁਰ ਨੇ ਦਾਅਵਾ ਕੀਤਾ ਕਿ ਸਰਕਾਰ ਪ੍ਰਤੀ ਸਿਲੰਡਰ 600 ਤੋਂ 700 ਰੁਪਏ ਦਾ ਮੁਨਾਫ਼ਾ ਕਮਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਵੀ 600 ਰੁਪਏ ਤੋਂ ਵੱਧ ਵਿਚ ਰਸੋਈ ਗੈਸ ਸਿਲੰਡਰ ਮਿਲ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ 4 ਮਹਾਨਗਰਾਂ ਵਿਚ ਆਮ ਲੋਕਾਂ ਲਈ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਤੁਲਨਾਤਮਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਰੀ ਥਾਂ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਵੀ 600 ਰੁਪਏ 'ਚ ਸਿਲੰਡਰ ਨਹੀਂ ਮਿਲ ਰਿਹਾ ਹੈ। ਇਸ ਨੂੰ ਵੇਖਦਿਆਂ ਸਰਕਾਰ ਤੋਂ ਇਸ ਵਿਚ ਇਕ ਬਰਾਬਰ ਇਸ ਦੀ ਕੀਮਤ 500 ਰੁਪਏ ਪ੍ਰਤੀ ਸਿਲੰਡਰ ਕਰਨ ਦੀ ਉਨ੍ਹਾਂ ਨੇ ਮੰਗ ਕੀਤੀ।
ਇਹ ਵੀ ਪੜ੍ਹੋ- ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਨੇ ਬਣਾਇਆ ਰਿਕਾਰਡ, ਪਹਿਲੀ ਵਾਰ 70,000 ਦੇ ਪਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੱਧ ਪ੍ਰਦੇਸ਼ ’ਚ ਚੱਲਦੀ ਟਰੇਨ ’ਚ ਔਰਤ ਨਾਲ ਜਬਰ-ਜ਼ਨਾਹ
NEXT STORY