ਸਤਨਾ (ਮ. ਪ੍ਰ.), (ਭਾਸ਼ਾ)- ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ’ਚ ਚੱਲਦੀ ਟਰੇਨ ’ਚ 30 ਸਾਲਾ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਔਰਤ ਸਤਨਾ ਅਤੇ ਕਟਨੀ ਦੇ ਵਿਚਕਾਰ ਸਥਿਤ ਪਕਾਰੀਆ ਸਟੇਸ਼ਨ ’ਤੇ ਜਬਲਪੁਰ-ਰੀਵਾ ਮੇਮੂ ਟਰੇਨ ’ਚ ਸਵਾਰ ਹੋਈ।
ਇਸ ਘਟਨਾ ਸਬੰਧੀ ਕਟਨੀ ਦੇ ਰਹਿਣ ਵਾਲੇ ਬਾਂਦਾ (ਉੱਤਰ ਪ੍ਰਦੇਸ਼) ਦੇ ਮੂਲ ਨਿਵਾਸੀ ਪੰਕਜ ਕੁਸ਼ਵਾਹਾ (23) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੇ ਕਥਿਤ ਤੌਰ ’ਤੇ ਔਰਤ ਨੂੰ ਰੋਕਿਆ ਅਤੇ ਫਿਰ ਉਸ ਨੂੰ ਟਾਇਲਟ ਦੇ ਅੰਦਰ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮਾਂ ਦੇ ਚੁੰਗਲ ਤੋਂ ਮੁਕਤ ਹੋਣ ਮਗਰੋਂ ਪੀੜਤਾ ਨੇ ਸਤਨਾ ਸਟੇਸ਼ਨ ’ਤੇ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਖੁਦ ਨੂੰ ਟਾਇਲਟ ’ਚ ਬੰਦ ਕਰ ਲਿਆ ਸੀ ਅਤੇ ਜਦੋਂ ਟਰੇਨ ਰੀਵਾ ਪਹੁੰਚੀ ਤਾਂ ਤਾਲਾ ਤੋੜ ਕੇ ਗ੍ਰਿਫਤਾਰ ਕਰ ਲਿਆ ਗਿਆ।
ਖੇਤੀ ਖੇਤਰ 'ਚ ਔਰਤਾਂ ਦਾ ਵੱਡਾ ਯੋਗਦਾਨ, ਦੇਸ਼ 'ਚ 15 ਹਜ਼ਾਰ 'ਨਮੋ ਡਰੋਨ ਦੀਦੀ' ਨੂੰ ਦਿੱਤੀ ਜਾਵੇਗੀ ਸਿਖਲਾਈ
NEXT STORY