ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਰਿਕਾਰਡ ਪੱਧਰ 'ਤੇ ਰਹੀ। ਸੈਂਸੈਕਸ 100 ਅੰਕਾਂ ਦੀ ਤੇਜ਼ੀ ਨਾਲ ਆਲ ਟਾਈਮ ਹਾਈ 69,925 ਦੇ ਪੱਧਰ ਨਾਲ ਖੁੱਲ੍ਹਿਆ ਪਰ ਕੁਝ ਹੀ ਦੇਰ ਬਾਅਦ ਇਹ 70,000 ਦੇ ਅੰਕੜੇ ਦੇ ਪਾਰ ਪਹੁੰਚ ਗਿਆ। ਸੈਂਸੈਕਸ ਪਹਿਲੀ ਵਾਰ 70,000 ਦੇ ਪਾਰ ਪਹੁੰਚਿਆ ਹੈ। ਇਸ ਨੇ 70,048 ਦੇ ਪੱਧਰ ਨੂੰ ਛੂਹਿਆ।
ਇਹ ਵੀ ਪੜ੍ਹੋ- Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 102 ਅੰਕਾਂ ਦੀ ਲੀਡ ਨਾਲ 69,925 ਦੇ ਪੱਧਰ 'ਤੇ ਟਰੇਡ ਕਰ ਰਿਹਾ ਸੀ। ਇਸੇ ਤਰ੍ਹਾਂ ਦੇ ਰੁਝਾਨ ਨੂੰ ਦਰਸਾਉਂਦੇ ਹੋਏ, 50 ਸ਼ੇਅਰਾਂ ਵਾਲਾ ਨਿਫਟੀ 21,019.80 ਅੰਕਾਂ ਦੇ ਉੱਚਤਮ ਪੱਧਰ 'ਤੇ ਪਹੁੰਚ ਗਿਆ। ਬਾਅਦ 'ਚ ਇਹ 15.25 ਅੰਕ ਜਾਂ 0.07 ਫੀਸਦੀ ਦੇ ਵਾਧੇ ਨਾਲ 20,984.65 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਦੇ 27 ਸ਼ੇਅਰ ਵਧੇ ਜਦਕਿ 22 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਟਾਪ ਗੇਨਰ ਵਿਚ ਓ. ਐਨ. ਜੀ. ਸੀ., ਕੋਲ ਇੰਡੀਆ, ਇੰਡਸਇੰਡ ਬੈਂਕ, ਟੇਕ ਮਹਿੰਦਰਾ ਅਤੇ ਐਸ. ਬੀ. ਆਈ. ਵਰਗੇ ਸਟਾਕਸ ਸਨ।
ਇਹ ਵੀ ਪੜ੍ਹੋ- ਗੁਜਰਾਤ ਤੋਂ ਬਾਅਦ ਹੁਣ ਟਾਟਾ ਇਸ ਸੂਬੇ 'ਚ ਲਾਏਗਾ ਸੈਮੀਕੰਡਕਟਰ ਪਲਾਂਟ, ਕਰੇਗਾ 40000 ਕਰੋੜ ਦਾ ਨਿਵੇਸ਼
ਦੱਸ ਦੇਈਏ ਕਿ ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,344.41 ਅੰਕ ਜਾਂ 3.47 ਫੀਸਦੀ ਵਧਿਆ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ 303.91 ਅੰਕ ਜਾਂ 0.44 ਫੀਸਦੀ ਵਧ ਕੇ 69,825.60 ਅੰਕਾਂ ਦੇ ਆਪਣੇ ਸਭ ਤੋਂ ਵਧੇਰੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਆਓ ਜਾਣਦੇ ਹਾਂ ਕਦੋਂ-ਕਦੋਂ ਤੇ ਕਿਵੇਂ ਸੈਂਸੈਕਸ ਨੇ ਰਿਕਾਰਡ ਪੱਧਰ ਨੂੰ ਛੂੁਹਿਆ
ਸੈਂਸੈਕਸ ਦਾ ਪੱਧਰ |
ਕਦੋਂ ਰਿਕਾਰਡ ਪੱਧਰ 'ਤੇ ਪਹੁੰਚਿਆ |
1,000 |
25 ਜੁਲਾਈ 1990 |
10,000 |
6 ਫਰਵਰੀ 2006 |
20,000 |
29 ਅਕਤੂਬਰ 2007 |
30,000 |
4 ਮਾਰਚ 2015 |
40,000 |
23 ਮਈ 2019 |
50,000 |
21 ਜਨਵਰੀ 2021 |
60,000 |
24 ਸਤੰਬਰ 2021 |
70,000 |
11 ਦਸੰਬਰ 2023 |
ਖੇਤੀ ਵਸਤੂਆਂ ਦੀ ਬਰਾਮਦ ਘਟ ਕੇ 17.93 ਲੱਖ ਟਨ ਰਹੀ : ਏਪੀਡਾ
NEXT STORY