ਮੁਜ਼ੱਫਰਪੁਰ ’ਚ ਅੱਗਜ਼ਨੀ, ਬਕਸਰ ’ਚ ਰੇਲਵੇ ਟ੍ਰੈਕ ਤੇ ਬੇਗੂਸਰਾਏ ’ਚ ਸੜਕ ਜਾਮ
ਪਟਨਾ– ਫੌਜ ਵਿਚ ਭਰਤੀ ਲਈ ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਦਾ ਬਿਹਾਰ, ਰਾਜਸਥਾਨ ਅਤੇ ਯੂ. ਪੀ. ਵਿਚ ਵਿਰੋਧ ਸ਼ੁਰੂ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਅਗਨੀਪਥ ਯੋਜਨਾ ਦਾ ਐਲਾਨ ਕਰਨ ਦੇ ਅਗਲੇ ਹੀ ਦਿਨ ਯਾਨੀ ਬੁੱਧਵਾਰ ਨੂੰ ਜਗ੍ਹਾ-ਜਗ੍ਹਾ ਪ੍ਰਦਰਸ਼ਨ ਸ਼ੁਰੂ ਹੋ ਗਏ।
ਬਿਹਾਰ ਵਿਚ ਪ੍ਰਦਰਸ਼ਨਕਾਰੀਆਂ ਨੇ ਬਕਸਰ ਵਿਚ ਰੇਲਵੇ ਟ੍ਰੈਕ ਜਾਮ ਕੀਤਾ ਤਾਂ ਮੁਜ਼ੱਫਰਪੁਰ ਦੇ ਮਾੜੀਪੁਰ ਵਿਚ ਅੱਗਜ਼ਨੀ ਕੀਤੀ ਗਈ ਅਤੇ ਬੇਗੂਸਰਾਏ ਵਿਚ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਆਰਾ ਵਿਚ ਵੀ ਖੂਬ ਹੰਗਾਮਾ ਹੋਇਆ। ਬਕਸਰ ਵਿਚ ਭੜਕੇ ਨੌਜਵਾਨਾਂ ਨੇ ਟ੍ਰੇਨ ’ਤੇ ਪਥਰਾਅ ਵੀ ਕੀਤਾ। ਨਾਲ ਹੀ ਨੌਜਵਾਨਾਂ ਨੇ ਦਿੱਲੀ-ਹਾਵੜਾ ਰੂਟ ਨੂੰ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ।
ਦਿੱਲੀ-ਹਾਵੜਾ ਰੂਟ ਜਾਮ ਹੋਣ ਨਾਲ ਕਈ ਟ੍ਰੇਨਾਂ ਨੂੰ ਰੋਕਣਾ ਪਿਆ। ਲਗਭਗ ਇਕ ਘੰਟੇ ਤੋਂ ਬਾਅਦ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਨੌਜਵਾਨਾਂ ਨੇ ਜਾਮ ਹਟਾਇਆ। ਇਧਰ ਯੂ. ਪੀ. ਦੇ ਅੰਬੇਡਕਰਨਗਰ ਜ਼ਿਲੇ ਵਿਚ ਵੀ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਯੋਜਨਾ ਦਾ ਵਿਰੋਧ ਕੀਤਾ। ਰਾਜਸਥਾਨ ਦੇ ਜੈਪੁਰ ਵਿਚ ਵੀ ਨੌਜਵਾਨ ਸੜਕਾਂ ’ਤੇ ਉਤਰ ਆਏ ਅਤੇ ਸੜਕਾਂ ਨੂੰ ਜਾਮ ਕਰ ਕੇ ਯੋਜਨਾ ਨੂੰ ਬੰਦ ਕਰਨ ਦੀ ਮੰਗ ਕੀਤੀ।
ਅਗਨੀਵੀਰਾਂ ਨੂੰ ਕੇਂਦਰੀ ਪੁਲਸ ਫੋਰਸਾਂ ’ਚ ਪਹਿਲ ਦਿੱਤੀ ਜਾਵੇਗੀ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਗਨੀਪਥ ਯੋਜਨਾ ਤਹਿਤ ਤਿੰਨਾਂ ਫੌਜਾਂ ਵਿਚ 4 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ ਕੇਂਦਰੀ ਪੁਲਸ ਫੋਰਸਾਂ ਅਤੇ ਅਸਮ ਰਾਈਫਲਸ ਵਿਚ ਭਰਤੀ ਦੇ ਮਾਮਲੇ ਵਿਚ ਪਹਿਲ ਦਿੱਤੀ ਜਾਵੇਗੀ। ਸ਼ਾਹ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਅਗਨੀਪਥ ਯੋਜਨਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਦੂਰਦਰਸ਼ੀ ਅਤੇ ਨੌਜਵਾਨਾਂ ਦਾ ਭਵਿੱਖ ਉੱਜਵਲ ਬਣਾਉਣ ਦੀ ਦਿਸ਼ਾ ਵਿਚ ਉਠਾਇਆ ਗਿਆ ਕਦਮ ਹੈ।
ED ਦੀ ਕਾਰਵਾਈ ਵਿਰੁੱਧ ਸੜਕਾਂ ’ਤੇ ਉੱਤਰੀ ਕਾਂਗਰਸ; ਕਈ ਨੇਤਾ ਗ੍ਰਿਫਤਾਰ
NEXT STORY