ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡਿਪਟੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ 'ਐਕਸ' ਅਕਾਊਂਟ ਅੱਜ ਸਵੇਰੇ ਹੈਕ ਹੋ ਗਿਆ ਤੇ ਹੈਕਰਾਂ ਨੇ ਪਾਕਿਸਤਾਨ ਤੇ ਤੁਰਕੀ ਦੇ ਝੰਡਿਆਂ ਵਾਲੀਆਂ ਪੋਸਟਾਂ ਉਨ੍ਹਾਂ ਦੇ ਅਕਾਊਂਟ ਤੋਂ ਪੋਸਟ ਕਰ ਦਿੱਤੀਆਂ ਹਨ, ਜਿਸ ਮਗਰੋਂ ਪਲਾਂ 'ਚ ਹਫੜਾ-ਦਫੜੀ ਮਚ ਗਈ।

ਹਾਲਾਂਕਿ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਪੋਸਟਾਂ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਿੰਦੇ ਦਾ ਅਕਾਊਂਟ ਉਨ੍ਹਾਂ ਦੀ ਤਕਨੀਕੀ ਟੀਮ ਦੀ ਮਦਦ ਨਾਲ ਰਿਕਵਰ ਕਰ ਲਿਆ ਗਿਆ ਹੈ ਤੇ ਉਕਤ ਪੋਸਟਾਂ ਡਿਲੀਟ ਕਰਨ ਤੋਂ ਬਾਅਦ ਉਨ੍ਹਾਂ ਦਾ ਅਕਾਊਂਟ ਹੁਣ ਪਹਿਲਾਂ ਵਾਂਗ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੇਸ਼ 'ਚ ਹੈਕਿੰਗ ਤੇ ਸਾਈਬਰ ਕ੍ਰਾਈਮ ਵਰਗੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਜਿਸ ਕਾਰਨ ਦੇਸ਼ ਨੂੰ ਹਰ ਸਾਲ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਡਿਜੀਟਲ ਟ੍ਰਾਂਜ਼ੈਕਸ਼ਨਾਂ ਦਾ ਵਧਣਾ, ਏ.ਆਈ. ਦੀ ਲੋੜ ਤੋਂ ਜ਼ਿਆਦਾ ਵਰਤੋਂ, ਅੰਤਰਰਾਸ਼ਟਰੀ ਤਣਾਅ ਆਦਿ ਇਨ੍ਹਾਂ ਹਮਲਿਆਂ ਦੇ ਮੁੱਖ ਕਾਰਨ ਹਨ। ਹਾਲਾਂਕਿ ਸਰਕਾਰ ਵੱਲੋਂ ਅਜਿਹੇ ਮਾਮਲਿਆਂ ਬਾਰੇ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ, ਪਰ ਫ਼ਿਰ ਵੀ ਇਨ੍ਹਾਂ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Surya Grahan 2025: ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਜਾਣੋ ਸਮਾਂ, ਸੂਤਕ ਅਤੇ ਸਾਵਧਾਨੀਆਂ
NEXT STORY