ਕੋਲਕਾਤਾ- ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੇ ਪੱਛਮੀ ਬੰਗਾਲ ਸਥਿਤ ਘਰ 'ਤੇ ਅੱਜ ਯਾਨ ਸ਼ੁੱਕਰਵਾਰ ਨੂੰ ਦੇਸੀ ਬੰਬ ਸੁੱਟੇ ਗਏ। ਇਸ ਤੋਂ ਇਲਾਵਾ ਕਈ ਰਾਊਂਡ ਫਾਇਰਿੰਗ ਵੀ ਕੀਤੀ ਗਈ। ਸਖ਼ਤ ਸੁਰੱਖਿਆ ਵਿਵਸਥਾ ਦੇ ਬਾਵਜੂਦ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਜਗਦਲ 'ਚ ਸ਼ੁੱਕਰਵਾਰ ਸਵੇਰੇ ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ 'ਮਜ਼ਦੂਰ ਭਵਨ' ਦੇ ਬਾਹਰ ਇਹ ਬੰਬ ਸੁੱਟੇ ਗਏ। ਅਰਜੁਨ ਸਿੰਘ ਦਾ ਦਾਅਵਾ ਹੈ ਕਿ ਇਸ ਦੌਰਾਨ ਫਾਇਰਿੰਗ ਵੀ ਹੋਈ ਅਤੇ ਉਨ੍ਹਾਂ ਦੇ ਪੈਰ 'ਚ ਵੀ ਛਰਰਾ ਲੱਗਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਕ ਸੀ.ਆਈ.ਐੱਸ.ਐੱਫ. ਜਵਾਨ ਦੇ ਪੈਰ 'ਚ ਵੀ ਸੱਟ ਲੱਗੀ ਹੈ।
ਅਰਜੁਨ ਅਨੁਸਾਰ, ਧਮਾਕੇ ਦੀ ਆਵਾਜ਼ ਸੁਣ ਕੇ ਉਹ ਆਪਣੇ ਘਰ ਦੇ ਬਾਹਰ ਨਿਕਲੇ ਅਤੇ ਇਸੇ ਦੌਰਾਨ ਅਚਾਨਕ ਇਕ ਛਰਰਾ ਉਨ੍ਹਾਂ ਦੇ ਪੈਰ 'ਚ ਲੱਗ ਗਿਆ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਜੁਨ ਸਿੰਘ ਦੇ ਘਰ ਇਸ ਤਰ੍ਹਾਂ ਨਾਲ ਦੇਸੀ ਬੰਬ ਸੁੱਟ ਕੇ ਹਮਲਾ ਕੀਤਾ ਗਿਆ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਚੁੱਕੀ ਹੈ। ਸਾਲ 2021 'ਚ ਇਸੇ ਤਰ੍ਹਾਂ ਨਾਲ ਉਨ੍ਹਾਂ ਦੇ ਇਸੇ ਘਰ 'ਤੇ ਤਿੰਨ ਦੇਸੀ ਬੰਬ ਸੁੱਟੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਰੂਪਤੀ ਲੱਡੂ ਵਿਵਾਦ: ਸੁਪਰੀਮ ਕੋਰਟ ਵਲੋਂ ਸੁਤੰਤਰ SIT ਦਾ ਗਠਨ
NEXT STORY