ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਦੇਰ ਰਾਤ ਗੈਂਗਵਾਰ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਮੋਦੀਨਗਰ ਥਾਣਾ ਖੇਤਰ 'ਚ ਐੱਨ. ਐੱਚ.-58 (NH-58) 'ਤੇ ਸਥਿਤ ਇੱਕ ਢਾਬੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਹਿਸਟਰੀਸ਼ੀਟਰ ਬਦਮਾਸ਼ ਰਾਹੁਲ ਜਾਟ ਉਰਫ਼ ਕਾਲੂ 'ਤੇ ਜਾਨਲੇਵਾ ਹਮਲਾ ਕਰਦਿਆਂ ਫਾਇਰਿੰਗ ਕੀਤੀ। ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੇਰ ਰਾਤ ਵਾਪਰੀ ਜਦੋਂ ਰਾਹੁਲ ਆਪਣੇ ਦੋ ਸਾਥੀਆਂ ਨਾਲ ਢਾਬੇ 'ਤੇ ਖੜ੍ਹਾ ਸੀ। ਜਿਵੇਂ ਹੀ ਉਹ ਆਪਣੀ ਕਾਰ ਦੀ ਡਰਾਈਵਿੰਗ ਸੀਟ 'ਤੇ ਬੈਠਿਆ, ਤਾਂ ਇੱਕ ਪੈਦਲ ਆਏ ਸ਼ੂਟਰ ਨੇ ਸ਼ੀਸ਼ੇ ਦੇ ਪਾਰੋਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਰਾਹੁਲ ਨੂੰ ਗਰਦਨ, ਛਾਤੀ, ਪੇਟ ਤੇ ਪੈਰ ਵਿੱਚ ਕੁੱਲ ਚਾਰ ਗੋਲੀਆਂ ਲੱਗੀਆਂ। ਵਾਰਦਾਤ ਦੀ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।
ਗੋਲੀਆਂ ਨਾਲ ਜ਼ਖਮੀ ਹੋਣ ਦੇ ਬਾਵਜੂਦ ਰਾਹੁਲ ਨੇ ਹਿੰਮਤ ਨਹੀਂ ਹਾਰੀ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਉਹ ਖੁਦ ਕਾਰ ਚਲਾ ਕੇ ਮੋਦੀਨਗਰ ਤੋਂ ਕਰੀਬ 35 ਕਿਲੋਮੀਟਰ ਦੂਰ ਸੰਜੇ ਨਗਰ ਸਥਿਤ ਯਸ਼ੋਦਾ ਹਸਪਤਾਲ ਪਹੁੰਚਿਆ। ਖੂਨ ਨਾਲ ਲੱਥਪੱਥ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਦਾ ਦੇਖ ਡਾਕਟਰ ਵੀ ਹੈਰਾਨ ਰਹਿ ਗਏ ਅਤੇ ਤੁਰੰਤ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਪੁਰਾਣੀ ਰੰਜਿਸ਼ ਦਾ ਸ਼ੱਕ
ਪੁਲਸ ਮੁਤਾਬਕ ਰਾਹੁਲ ਚੌਧਰੀ ਮੋਦੀਨਗਰ ਥਾਣੇ ਦਾ ਹਿਸਟਰੀਸ਼ੀਟਰ ਅਪਰਾਧੀ ਹੈ ਅਤੇ ਉਸ 'ਤੇ ਪਹਿਲਾਂ ਹੀ ਕਈ ਗੰਭੀਰ ਮੁਕੱਦਮੇ ਦਰਜ ਹਨ। ਏ. ਸੀ. ਪੀ. ਭਾਸਕਰ ਵਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਪਸੀ ਰੰਜਿਸ਼ ਜਾਂ ਗੈਂਗਵਾਰ ਨਾਲ ਜੁੜਿਆ ਜਾਪਦਾ ਹੈ। ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਭਾਲ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ ਨਿਪਟਾਓ ਇਹ ਕੰਮ
NEXT STORY