ਹੈਦਰਾਬਾਦ— ਸਾਬਕਾ ਪ੍ਰਧਾਨ ਮੰਤਰੀ ਤੇ ਜਨਤਾ ਦਲ (ਐੱਸ) ਦੇ ਮੁਖੀ ਐੱਚ. ਡੀ. ਦੇਵੇਗੌੜਾ ਨੇ ਐਤਵਾਰ ਤੇਲੰਗਾਨਾ ਦੇ ਮੁਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਇਥੇ ਸਥਿਤ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕਰ ਕੇ ਗੈਰ ਭਾਜਪਾ ਤੇ ਗੈਰ-ਕਾਂਗਰਸੀ ਮੋਰਚੇ ਦੇ ਗਠਨ ਸਬੰਧੀ ਚਰਚਾ ਕੀਤੀ। ਜਾਣਕਾਰੀ ਮੁਤਾਬਕ ਦੋਹਾਂ ਆਗੂਆਂ ਨੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਤੇ ਰਾਓ ਦੀ ਦੇਸ਼ ਦੀ ਸਿਆਸਤ 'ਚ ਗੁਣਾਤਮਕ ਤਬਦੀਲੀ ਲਿਆਉਣ ਲਈ ਇਕੋ ਜਿਹੀ ਵਿਚਾਰਧਾਰਾ ਵਾਲੀਆਂ ਖੇਤਰੀ ਪਾਰਟੀਆਂ ਦੇ ਗੈਰ-ਕਾਂਗਰਸੀ ਅਤੇ ਗੈਰ-ਭਾਜਪਾਈ ਮੋਰਚਾ ਬਣਾਉਣ ਦੇ ਪ੍ਰਸਤਾਵ 'ਤੇ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਬੈਠਕ 'ਚ ਸੂਬੇ ਦੇ ਸੂਚਨਾ ਟੈਕਨਾਲੋਜੀ ਤੇ ਉਦਯੋਗ ਮੰਤਰੀ ਕੇ. ਟੀ. ਰਾਮਾਰਾਓ ਨੇ ਵੀ ਹਿੱਸਾ ਲਿਆ। ਮੁੱਖ ਮੰਤਰੀ ਦੇ ਨਿਵਾਸ ਵਿਖੇ ਪੁੱਜਣ 'ਤੇ ਰਾਓ ਨੇ ਯਾਦਗਾਰੀ ਚਿੰਨ੍ਹ ਦੇ ਕੇ ਦੇਵੇਗੌੜਾ ਦਾ ਅਭਿਨੰਦਨ ਕੀਤਾ। ਬੈਠਕ ਪਿੱਛੋਂ ਦੇਵੇਗੌੜਾ ਇਕ ਵਿਸ਼ੇਸ਼ ਹਵਾਈ ਜਹਾਜ਼ ਰਾਹੀ ਬੇਂਗਲੁਰੂ ਲਈ ਰਵਾਨਾ ਹੋ ਗਏ।
ਮੰਦਸੌਰ ਜਬਰ ਜਨਾਹ ਮਾਮਲਾ: ਭਾਜਪਾ ਆਗੂ ਨੇ ਦੋਸ਼ੀਆਂ ਦਾ ਸਿਰ ਵੱਢਣ 'ਤੇ ਰੱਖਿਆ ਲੱਖਾਂ ਦਾ ਇਨਾਮ
NEXT STORY