ਮੁੰਬਈ (ਭਾਸ਼ਾ)- ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿਚ ਭਰੋਸਗੀ ਮਤਾ ਜਿੱਤ ਲਿਆ। ਸ਼ਿਵ ਸੈਨਾ ਦੇ ਵਿਧਾਇਕ ਉਦੈ ਸਾਮੰਤ ਅਤੇ ਹੋਰਾਂ ਵੱਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਐਲਾਨ ਕੀਤਾ ਕਿ ਸਦਨ ਨੇ ਭਰੋਸਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ-ਸ਼ਿਵ ਸੈਨਾ-ਐੱਨਸੀਪੀ 'ਮਹਾਯੁਤੀ' ਗਠਜੋੜ ਕੋਲ 288 ਮੈਂਬਰੀ ਰਾਜ ਵਿਧਾਨ ਸਭਾ 'ਚ 230 ਸੀਟਾਂ ਦਾ ਬਹੁਮਤ ਹੈ। ਨਾਰਵੇਕਰ ਨੇ ਵਿਧਾਨ ਸਭਾ 'ਚ ਕਿਹਾ,''ਭਰੋਸਗੀ ਮਤਾ ਬਹੁਮਤ ਨਾਲ ਪਾਸ ਹੋ ਗਿਆ ਹੈ।''
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
5 ਦਸੰਬਰ ਨੂੰ ਮੁੰਬਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਆਯੋਜਿਤ ਸਮਾਰੋਹ 'ਚ ਫੜਨਵੀਸ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮਹਾਰਾਸ਼ਟਰ ਦੀ 15ਵੀਂ ਵਿਧਾਨ ਸਭਾ ਦਾ ਕਾਰਜਕਾਲ ਅਧਿਕਾਰਤ ਤੌਰ 'ਤੇ 7 ਦਸੰਬਰ ਨੂੰ ਸ਼ੁਰੂ ਹੋਇਆ। 288 ਮੈਂਬਰੀ ਹੇਠਲੇ ਸਦਨ 'ਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੇ 230 ਸੀਟਾਂ ਹਾਸਲ ਕੀਤੀਆਂ, ਇਸ ਲਈ ਬਹੁਮਤ ਸਾਬਿਤ ਕਰਨਾ ਸਿਰਫ਼ ਰਸਮੀ ਗੱਲ ਸੀ। ਸ਼ਿਵ ਸੈਨਾ ਅਤੇ ਸਾਬਕਾ ਮੰਤਰੀ ਉਦੈ ਸਾਮੰਤ, ਭਾਜਪਾ ਵਿਧਾਇਕ ਸੰਜੇ ਕੁਟੇ, ਸੀਨੀਅਰ ਰਾਕਾਂਪਾ ਨੇਤਾ ਅਤੇ ਸਾਬਕਾ ਮੰਤਰੀ ਦਿਲੀਪ ਵਲਸੇ ਪਾਟਿਲ ਅਤੇ ਆਜ਼ਾਦ ਵਿਧਾਇਕ ਰਵੀ ਰਾਣਾ ਨੇ ਹੇਠਲੇ ਸਦਨ 'ਚ ਭਰੋਸਗੀ ਮਤੇ ਦਾ ਪ੍ਰਸਤਾਵ ਪੇਸ਼ ਕੀਤਾ। ਨਾਰਵੇਕਰ ਦੀ ਵਿਧਾਨ ਸਭਾ ਸਪੀਕਰ ਵਜੋਂ ਨਿਯੁਕਤੀ ਤੋਂ ਬਾਅਦ 'ਮਹਾਯੁਤੀ' ਗਠਜੋੜ ਕੋਲ ਹੁਣ ਛੋਟੇ ਦਲਾਂ ਅਤੇ ਆਜ਼ਾਦ ਵਿਧਾਇਕਾਂ ਸਮੇਤ 229 ਵਿਧਾਇਕਾਂ ਦਾ ਸਮਰਥਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸੂਬੇ ਵੱਲ ਵਧ ਰਿਹਾ ਘੱਟ ਦਬਾਅ ਖੇਤਰ, ਭਾਰੀ ਮੀਂਹ ਦੀ ਸੰਭਾਵਨਾ
NEXT STORY