ਸਿਰਸਾ (ਵਾਰਤਾ)- ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਪੁਲਸ ਨੇ ਦੂਜੀ ਵਾਰ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਮੂਸੇਵਾਲੀ ਤੋਂ ਦੇਵੇਂਦਰ ਕਾਲਾ ਨੂੰ ਹਿਰਾਸਤ 'ਚ ਲਿਆ ਹੈ। ਕਾਲਾ 'ਤੇ ਇਸ ਕਤਲਕਾਂਡ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੇ ਸਬੂਤ ਪੁਲਸ ਦੇ ਹੱਥ ਲੱਗੇ ਹਨ। ਕਾਲਾ ਸਾਲ 2021 'ਚ ਫਿਰੋਜ਼ਪੁਰ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਸੰਪਰਕ 'ਚ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ ਸੀ। ਪੁਲਸ ਅਨੁਸਾਰ ਕਾਲਾ ਖ਼ਿਲਾਫ਼ ਪੰਜਾਬ ਦੇ ਫਿਰੋਜ਼ਪੁਰ ਸਮੇਤ ਵੱਖ-ਵੱਖ ਥਾਣਿਆਂ 'ਚ ਨਾਰਕੋਟਿਕਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 6 ਕੇਸ ਦਰਜ ਹਨ। ਕਾਲਾ ਪੰਜਾਬ ਪੁਲਸ ਦਾ ਭਗੌੜਾ ਹੈ। ਪੁਲਸ ਅਨੁਸਾਰ ਪੰਜਾਬ ਪੁਲਸ ਦੀ ਮੋਗਾ ਪੁਲਸ ਦੀ ਇਕ ਟੀਮ ਨੇ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਬੀਤੀ ਦੇਰ ਰਾਤ ਪਿੰਡ ਮੂਸੇਵਾਲੀ 'ਚ ਛਾਪਾ ਮਾਰ ਕੇ ਕਾਲਾ ਨੂੰ ਕਾਬੂ ਕੀਤਾ। ਕਾਲਾ 'ਤੇ ਕਤਲ 'ਚ ਵਰਤੀ ਗਈ ਬੋਲੈਰੋ ਜੀਪ ਚਲਾਉਣ ਦਾ ਦੋਸ਼ ਹੈ। ਦੇਵੇਂਦਰ ਨੇ ਪੰਜਾਬ ਦੇ ਕੇਸ਼ਵ ਅਤੇ ਚਰਨਜੀਤ ਨਾਮੀ ਬਦਮਾਸ਼ਾਂ ਨੂੰ16 ਅਤੇ 17 ਮਈ ਨੂੰ ਆਪਣੇ ਘਰ ਨਾ ਸਿਰਫ਼ ਖਾਣਾ ਖੁਆਇਆ ਸਗੋਂ ਠਹਿਰਣ ਦਾ ਪ੍ਰਬੰਧਨ ਵੀ ਕੀਤਾ।
ਇਹ ਵੀ ਪੜ੍ਹੋ : ਸਿੱਧ ਮੂਸੇਵਾਲਾ ਦੇ ਪਰਿਵਾਰ ਨਾਲ ਮਿਲੇ ਸਚਿਨ ਪਾਇਲਟ, ਸੂਬਾ ਸਰਕਾਰ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਇਸ ਸਬੰਧ 'ਚ 2 ਦਿਨ ਪਹਿਲਾਂ ਪੰਜਾਬ ਪੁਲਸ ਨੇ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਫਤਿਹਾਬਾਦ ਤੋਂ ਹਿਰਾਸਤ 'ਚ ਲਿਆ ਹੈ। ਪੁਲਸ ਅਨੁਸਾਰ ਕੇਸ਼ਵ ਅਤੇ ਚਰਨਜੀਤ ਨੇ ਨਸੀਬ ਤੋਂ ਬੋਲੈਰੋ ਜੀਪ ਲਈ ਸੀ, ਜੋ ਇਹ ਜੀਪ ਗੁਆਂਢੀ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਕਸਬਾ ਰਾਵਤਸਰ ਤੋਂ ਲੈ ਕੇ ਆਏ ਸਨ। ਇਹ ਜੀਪ ਕਤਲੇਆਮ ਤੋਂ ਪਹਿਲਾਂ ਆਖਰੀ ਵਾਰ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬੀਸਲਾ 'ਚ ਇਕ ਪੰਪ 'ਤੇ ਤੇਲ ਪਾਉਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਸੀ। ਫਿਲਹਾਲ ਇਹ ਬੋਲੈਰੋ ਜੀਪ ਕਾਤਲਾਂ ਨੂੰ ਫੜਨ ਵਿਚ ਸਹਾਇਕ ਵਜੋਂ ਪਹਿਲੀ ਕੜੀ ਬਣ ਗਈ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਸ ਨੇ ਕਤਲ ਦਾ ਪਰਦਾਫਾਸ਼ ਕਰਨ ਲਈ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਦੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਇਹ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਦੇ ਦੱਸੇ ਜਾ ਰਹੇ ਹਨ। ਸੂਚੀਬੱਧ ਸ਼ਾਰਪ ਸ਼ੂਟਰਾਂ ਦੇ ਪਿੱਛੇ ਇਨ੍ਹਾਂ ਰਾਜਾਂ ਦੀ ਪੁਲਸ ਹੈ। ਕਾਤਲਾਂ ਨੂੰ ਇਸ ਕਤਲੇਆਮ ਤੋਂ ਪਹਿਲਾਂ ਗੱਡੀ ਤੇ ਠਹਿਰਣ ਲਈ ਥਾਂ ਮੁਹੱਈਆ ਕਰਵਾਉਣ ਅਤੇ ਰੇਕੀ ਕਰਨ ਵਾਲੇ ਕਈ ਬਦਮਾਸ਼ਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ, ਜਿੱਥੋਂ ਕਤਲਕਾਂਡ ਦੀ ਪਰਤ ਦਰ ਪਰਤ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਅਤੇ ਹੋਰ ਰਾਜਾਂ ਦੇ ਗਾਇਕਾਂ 'ਚ ਦਹਿਸ਼ਤ ਹੈ, ਉਹ ਸੋਗ ਪ੍ਰਗਟ ਕਰਨ ਲਈ ਪਿੰਡ ਮੂਸੇਵਾਲਾ ਪਹੁੰਚ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ’ਚ ਪੁਲਸ ਨੂੰ ਮਿਲਿਆ ਮਨੁੱਖੀ ਅੰਗਾਂ ਨਾਲ ਭਰਿਆ ਬੈਗ, ਮਾਮਲਾ ਦਰਜ
NEXT STORY