ਕਾਸਰਗੋਡ- ਕੇਰਲ ਦੇ ਕਾਸਰਗੋਡ ਜ਼ਿਲ੍ਹੇ ’ਚ ਐਤਵਾਰ ਨੂੰ ਸ਼ਰਧਾਲੂਆਂ ਦਾ ਇਕ ਸਮੂਹ ਸਦੀਆਂ ਪੁਰਾਣੀ ਪਰੰਪਰਾ ਨੂੰ ਤੋੜਦਿਆਂ ਰਾਏਰਾਮੰਗਲਮ ਵਿਚ ਭਗਵਤੀ ਮੰਦਰ ਦੇ ਅੰਦਰ ਦਾਖਲ ਹੋਇਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸ਼ਰਧਾਲੂ ਮੰਦਰ ’ਚ ਪਾਬੰਦੀਆਂ ਦਾ ਵਿਰੋਧ ਕਰਨ ਵਾਲੇ ਇਕ ਸਮੂਹ ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।
ਸਮੂਹ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਪਾਬੰਦੀਆਂ ਕਾਰਨ ਕੁਝ ਵਰਗਾਂ ਦੇ ਲੋਕਾਂ ਨੂੰ ਮੰਦਰ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਮੂਹ ਦੇ ਵਿਰੋਧ ਬਾਰੇ ਦੇਵਸੋਮ ਅਧਿਕਾਰੀਆਂ ਤੇ ਸਬੰਧਤ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਮੰਦਰ ਉਤਸਵ ਦੌਰਾਨ ਇਸ ਸਬੰਧੀ ਮੰਦਰ ਦੇ ਪੁਜਾਰੀ ਨਾਲ ਚਰਚਾ ਹੋਈ ਸੀ, ਜਿਨ੍ਹਾਂ ਕਿਹਾ ਸੀ ਕਿ ਉਹ ਮੰਦਰ ਦੀਆਂ ਪ੍ਰੰਪਰਾਵਾਂ ਦੀ ਉਲੰਘਣਾ ਨਹੀਂ ਹੋਣ ਦੇਣਗੇ। ਇਕ ਆਗੂ ਰਾਘਵਨ ਕੁਲੰਗਰਾ ਨੇ ਕਿਹਾ ਕਿ ਇਹ ਮੁੱਦਾ ਜਾਤੀ ਨਾਲ ਜੁੜਿਆ ਨਹੀਂ ਹੈ, ਸਗੋਂ ਮੰਦਰ ਵਿਚ ਬੇਲੋੜੀਆਂ ਪਾਬੰਦੀਆਂ ਨਾਲ ਸਬੰਧਤ ਹੈ।
ਸੰਸਦੀ ਕਮੇਟੀ ਦੀ ਸਿਫਾਰਿਸ਼, ਮਨਰੇਗਾ ਤਹਿਤ 400 ਰੁਪਏ ਦਿਹਾੜੀ ਦੇਣ ਸਮੇਤ 150 ਦਿਨ ਦਾ ਕੰਮ ਦਿੱਤਾ ਜਾਵੇ
NEXT STORY