ਉਜੈਨ- ਦੁਨੀਆ ਭਰ ਵਿਚ ਨਵੇਂ ਸਾਲ ਦੀ ਸ਼ੁਰੂਆਤ ਲੋਕ ਵੱਖ-ਵੱਖ ਅੰਦਾਜ਼ 'ਚ ਕਰਦੇ ਹਨ ਪਰ ਧਾਰਮਿਕ ਨਗਰੀ ਉਜੈਨ ਵਿਚ ਸ਼ਰਧਾਲੂ ਹਰ ਨਵੇਂ ਕੰਮ ਦੀ ਸ਼ੁਰੂਆਤ ਬਾਬਾ ਮਹਾਕਾਲ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਕਰਦੇ ਹਨ। 12 ਜੋਤੀਲਿੰਗਾਂ ਵਿਚ ਪ੍ਰਮੁੱਖ ਭਗਵਾਨ ਮਹਾਕਾਲੇਸ਼ਵਰ ਮੰਦਰ 'ਚ ਤੜਕੇ ਵੱਡੀ ਗਿਣਤੀ 'ਚ ਸ਼ਰਧਾਲੂ ਭਸਮ ਆਰਤੀ ਵਿਚ ਸ਼ਾਮਲ ਹੋਏ। ਨਵੇਂ ਸਾਲ ਦੇ ਪਹਿਲੇ ਦਿਨ ਕਰੀਬ 45 ਹਜ਼ਾਰ ਸ਼ਰਧਾਲੂ ਭਸਮ ਆਰਤੀ 'ਚ ਸ਼ਾਮਲ ਹੋਏ।
ਗਰਮ ਪਾਣੀ ਨਾਲ ਇਸ਼ਨਾਨ ਫਿਰ ਹੋਈ ਪੰਚਾਮ੍ਰਿਤ ਨਾਲ ਪੂਜਾ
ਨਵੇਂ ਸਾਲ ਦੀ ਸਵੇਰ ਨੂੰ ਭਗਵਾਨ ਮਹਾਕਾਲ ਮੰਦਰ 'ਚ ਭਸਮ ਆਰਤੀ ਤੋਂ ਪਹਿਲਾਂ ਭਗਵਾਨ ਮਹਾਕਾਲ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਵਾਇਆ ਗਿਆ। ਇਸ ਤੋਂ ਬਾਅਦ ਦੁੱਧ, ਦਹੀਂ, ਸ਼ਹਿਦ, ਚੀਨੀ ਅਤੇ ਫਲਾਂ ਦੇ ਰਸ ਨਾਲ ਭਗਵਾਨ ਨੂੰ ਪੰਚ ਅੰਮ੍ਰਿਤ ਦੀ ਪੂਜਾ ਕੀਤੀ ਗਈ। ਭਗਵਾਨ ਮਹਾਕਾਲ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੁੱਕੇ ਮੇਵੇ ਦਾ ਸ਼ਿੰਗਾਰ ਕੀਤਾ ਗਿਆ। ਨਵੇਂ ਸਾਲ ਦੀ ਸਵੇਰ ਨੂੰ ਰਾਜਾਧੀਰਾਜ ਭਗਵਾਨ ਮਹਾਕਾਲ ਆਕਰਸ਼ਕ ਰੂਪ ਵਿੱਚ ਪ੍ਰਗਟ ਹੋਏ।
ਇਸ ਲਈ ਕੀਤੀ ਜਾਂਦੀ ਹੈ ਪੂਜਾ
ਮਹਾਕਾਲੇਸ਼ਵਰ ਮੰਦਰ ਦੇ ਪੁਜਾਰੀ ਪੰਡਿਤ ਅਸ਼ੀਸ਼ ਗੁਰੂ ਨੇ ਕਿਹਾ ਕਿ ਮਹਾਕਾਲ ਦੀਆਂ ਵੱਖ-ਵੱਖ ਪੂਜਾ ਅਤੇ ਆਰਤੀਆਂ ਵਿਚੋਂ ਭਸਮ ਆਰਤੀ ਦਾ ਆਪਣਾ ਮਹੱਤਵ ਹੈ। ਇਹ ਆਪਣੀ ਕਿਸਮ ਦੀ ਇਕੋ-ਇਕ ਆਰਤੀ ਹੈ ਜੋ ਦੁਨੀਆ 'ਚ ਸਿਰਫ਼ ਮਹਾਕਾਲੇਸ਼ਵਰ ਮੰਦਰ ਉਜੈਨ 'ਚ ਕੀਤੀ ਜਾਂਦੀ ਹੈ। ਹਰ ਸ਼ਿਵ ਭਗਤ ਨੂੰ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਵਾਰ ਭਗਵਾਨ ਮਹਾਕਾਲੇਸ਼ਵਰ ਦੀ ਭਸਮ ਆਰਤੀ 'ਚ ਹਿੱਸਾ ਲੈਣਾ ਚਾਹੀਦਾ ਹੈ। ਭਸਮ ਆਰਤੀ ਭਗਵਾਨ ਸ਼ਿਵ ਨੂੰ ਜਗਾਉਣ, ਉਨ੍ਹਾਂ ਨੂੰ ਸਜਾਉਣ ਅਤੇ ਉਨ੍ਹਾਂ ਦੀ ਪਹਿਲੀ ਆਰਤੀ ਕਰਨ ਲਈ ਕੀਤੀ ਜਾਂਦੀ ਹੈ। ਇਹ ਆਰਤੀ ਹਰ ਰੋਜ਼ ਸਵੇਰੇ ਚਾਰ ਵਜੇ ਭਸਮ ਨਾਲ ਕੀਤੀ ਜਾਂਦੀ ਹੈ।
ਫੋਟੋਸ਼ੂਟ ਲਈ ਜਾਣਾ ਚਾਹੁੰਦੀ ਸੀ BBA ਦੀ ਵਿਦਿਆਰਥਣ, ਮਾਪਿਆਂ ਦੀ ਗੱਲ ਤੋਂ ਖ਼ਫਾ ਹੋ ਕੇ ਚੁੱਕਿਆ ਖ਼ੌਫਨਾਕ ਕਦਮ
NEXT STORY