ਚੇਨਈ- ਇਕ ਸ਼ਰਧਾਲੂ ਦਾ ਆਈਫੋਨ ਗਲਤੀ ਨਾਲ ਇਕ ਮੰਦਰ ਦੇ ਦਾਨਪਾਤਰ 'ਚ ਡਿੱਗ ਗਿਆ, ਜਿਸ ਨੂੰ ਮੰਦਰ ਪ੍ਰਸ਼ਾਸਨ ਨੇ ਵਪਾਸ ਕਰਨ ਤੋਂ ਇਨਕਾਰ ਕਰ ਦਿੱਤਾ। ਤਾਮਿਲਨਾਡੂ ਦੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਨੇ ਇਹ ਕਹਿੰਦੇ ਹੋਏ ਆਈਫੋਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਹੁਣ ਮੰਦਰ ਦੀ ਜਾਇਦਾਦ ਬਣ ਗਿਆ ਹੈ। ਆਪਣੀ ਗਲਤੀ ਦਾ ਅਹਿਸਾਸ ਹੋਣ ਤੋਂ ਤੁਰੰਤ ਬਾਅਦ, ਦਿਨੇਸ਼ ਨਾਮ ਦੇ ਸ਼ਰਧਾਲੂ ਨੇ ਤਿਰੁਪੁਰ ਦੇ ਸ਼੍ਰੀ ਕੰਡਾਸਵਾਮੀ ਮੰਦਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਕਿ ਦਾਨ ਕਰਦੇ ਸਮੇਂ ਅਣਜਾਣੇ 'ਚ ਦਾਨਪਾਤਰ 'ਚ ਡਿੱਗਿਆ ਉਸ ਦਾ ਫੋਨ ਵਾਪਸ ਕੀਤਾ ਜਾਵੇ। ਸ਼ੁੱਕਰਵਾਰ ਨੂੰ ਦਾਨਪਾਤਰ ਖੋਲ੍ਹਣ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਦਿਨੇਸ਼ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਫੋਨ ਮਿਲ ਗਿਆ ਹੈ ਅਤੇ ਉਸ ਨੂੰ ਫੋਨ ਦਾ ਡਾਟਾ ਹੀ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਦਿਨੇਸ਼ ਨੇ ਡਾਟਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਦਾ ਫੋਨ ਉਸ ਨੂੰ ਵਾਪਸ ਕੀਤਾ ਜਾਵੇ। ਸ਼ਨੀਵਾਰ ਨੂੰ ਜਦੋਂ ਇਹ ਮਾਮਲਾ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਮੰਤਰੀ ਪੀ.ਕੇ. ਸ਼ੇਖਰ ਬਾਬੂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ,''ਜੋ ਵੀ ਦਾਨਪਾਤਰ 'ਚ ਜਮ੍ਹਾ ਕੀਤਾ ਜਾਂਦਾ ਹੈ, ਭਾਵੇਂ ਉਹ ਆਪਣੀ ਮਰਜ਼ੀ ਨਾਲ ਨਾ ਦਿੱਤਾ ਗਿਆ ਹੋਵੇ, ਪਰਮਾਤਮਾ ਦੇ ਖਾਤੇ 'ਚ ਚਲਾ ਜਾਂਦਾ ਹੈ।"
ਇਹ ਵੀ ਪੜ੍ਹੋ : ਰੱਦ ਹੋਈਆਂ ਸਰਦੀਆਂ ਦੀਆਂ ਛੁੱਟੀਆਂ, 31 ਦਸੰਬਰ ਤੱਕ ਖੁੱਲ੍ਹੇ ਰਹਿਣਗੇ ਸਕੂਲ
ਬਾਬੂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,''ਮੰਦਰਾਂ ਦੇ ਰੀਤੀ-ਰਿਵਾਜਾਂ ਦੇ ਅਨੁਸਾਰ, ਹੁੰਡੀ (ਦਾਨਪਾਤਰ) 'ਚ ਚੜ੍ਹਾਇਆ ਗਿਆ ਕੋਈ ਵੀ ਚੜ੍ਹਾਵਾ ਸਿੱਧੇ ਉਸ ਮੰਦਰ ਦੇ ਦੇਵਤਾ ਦੇ ਖਾਤੇ 'ਚ ਚਲਾ ਜਾਂਦਾ ਹੈ। ਨਿਯਮਾਂ ਅਨੁਸਾਰ ਸ਼ਰਧਾਲੂਆਂ ਨੂੰ ਚੜ੍ਹਾਵਾ ਵਾਪਸ ਕਰਨ ਦੀ ਇਜਾਜ਼ਤ ਨਹੀਂ ਹੈ।'' ਮੰਤਰੀ ਨੇ ਇੱਥੇ ਮਾਧਵਰਮ ਵਿਖੇ ਅਰੁਲਮਿਗੂ ਮਰਿਅਮਨ ਮੰਦਰ ਦੇ ਨਿਰਮਾਣ ਕਾਰਜ ਅਤੇ ਵੇਣੂਗੋਪਾਲ ਨਗਰ ਵਿਖੇ ਅਰੁਲਮਿਗੂ ਕੈਲਾਸ਼ਨਾਥਰ ਮੰਦਰ ਨਾਲ ਸਬੰਧਤ ਮੰਦਰ ਦੇ ਤਾਲਾਬ ਦੀ ਮੁਰੰਮਤ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਚਰਚਾ ਕਰਨਗੇ ਕਿ ਕੀ ਸ਼ਰਧਾਲੂ ਨੂੰ ਮੁਆਵਜ਼ਾ ਦੇਣ ਦੀ ਕੋਈ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉਹ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ। ਇਹ ਸੂਬੇ 'ਚ ਅਜਿਹੀ ਪਹਿਲੀ ਘਟਨਾ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥਣ ਨਾਲ ਛੇੜਛਾੜ ਦੇ ਦੋਸ਼ 'ਚ ਸਕੂਲ ਟੀਚਰ ਗ੍ਰਿਫ਼ਤਾਰ
NEXT STORY