ਚਿੰਤਪੁਰਨੀ (ਰਾਜਨ)- ਚਿੰਤਪੁਰਨੀ ਮੰਦਰ ’ਚ ਐਤਵਾਰ ਨੂੰ ਇਕ ਸ਼ਰਧਾਲੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ 5 ਕਿਲੋ 240 ਗ੍ਰਾਮ ਚਾਂਦੀ ਦਾ ਛਤਰ ਚੜ੍ਹਾਇਆ। ਸ਼ਰਧਾਲੂ ਪੰਜਾਬ ਦੇ ਫਿਰੋਜ਼ਪੁਰ ਦਾ ਰਹਿਣ ਵਾਲਾ ਕਾਰੋਬਾਰੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਚਿੰਤਪੁਰਨੀ ਮੰਦਰ ਦੇ ਮੁੱਖ ਪੁਜਾਰੀ ਮਹਾਵੀਰ ਕਾਲੀਆ ਨੇ ਵਿਧੀਪੂਰਵਕ ਪੂਜਾ ਕਰਵਾਈ।
ਦੱਸਣਯੋਗ ਹੈ ਕਿ ਚਿੰਤਪੁਰਨੀ ਮੰਦਰ 'ਚ ਆਉਣ ਵਾਲੇ ਭਗਤਾਂ ਦੀ ਮਾਤਾ ਦੇ ਪ੍ਰਤੀ ਡੂੰਘੀ ਆਸਥਾ ਹੈ। ਇਸ ਤੋਂ ਪਹਿਲਾਂ ਵੀ ਹਾਲ ਹੀ 'ਚ ਕੁਝ ਦਿਨ ਪਹਿਲਾਂ ਸ਼ਰਧਾਲੂਆਂ ਵੱਲੋਂ 22 ਲੱਖ ਰੁਪਏ ਦਾ ਨਕਦ ਚੜ੍ਹਾਵਾ ਚੜ੍ਹਾਇਆ ਗਿਆ ਸੀ। ਇਸ ਤੋਂ ਇਲਾਵਾ ਇਕ ਸ਼ਰਧਾਲੂ ਵਲੋਂ ਆਲਟੋ ਕਾਰ ਅਤੇ ਦੂਜੇ ਸ਼ਰਧਾਲੂ ਵਲੋਂ ਛੋਟਾ ਹਾਥੀ ਵਾਹਨ ਵੀ ਮੰਦਰ ਨਿਆਸ ਨੂੰ ਭੇਟ ਕੀਤਾ ਗਿਆ ਸੀ। ਸਹਾਇਕ ਮੰਦਰ ਅਧਿਕਾਰੀ ਅਸ਼ੋਕ ਡੋਗਰਾ ਨੇ ਦੱਸਿਆ ਕਿ ਇਸ ਛਤਰ ਦਾ ਭਾਰ 5 ਕਿਲੋ 240 ਗ੍ਰਾਮ ਹੈ ਅਤੇ ਸ਼ਰਧਾਲੂ ਦਾ ਨਾਮ ਤੇ ਪਤਾ ਗੁਪਤ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁਲਵਾਮਾ ਅੱਤਵਾਦੀ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਨਮਨ, ਲੋਕ ਬੋਲੇ- ਨਹੀਂ ਭੁਲਾਂਗੇ ਅੱਜ ਦਾ ਉਹ ਦਿਨ
NEXT STORY