ਗੰਗਾਸਾਗਰ— ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਹਜ਼ਾਰਾਂ ਸ਼ਰਧਾਲੂਆਂ ਨੇ ਵੀਰਵਾਰ ਨੂੰ ਗੰਗਾ ਅਤੇ ਪੱਛਮੀ ਬੰਗਾਲ ਦੀ ਖਾੜੀ ਦੇ ਸੰਗਮ ’ਚ ਇਸ਼ਨਾਨ ਕੀਤਾ ਅਤੇ ਇੱਥੇ ਕਪਿਲ ਮੁੰਨੀ ਮੰਦਰ ’ਚ ਪੂਜਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ-19 ਨੂੰ ਲੈ ਕੇ ਸਿਹਤ ਸਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਲਈ ਤੀਰਥ ਸਥਲ ’ਤੇ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਰਧਾਲੂਆਂ ਨੇ ਬੇਹੱਦ ਠੰਡ ਅਤੇ ਧੁੰਦ ਦਰਮਿਆਨ ਆਪਣੇ-ਆਪਣੇ ਕੈਂਪਾਂ ਤੋਂ ਨਿਕਲ ਕੇ ਸੰਗਮ ’ਚ ਇਸ਼ਨਾਨ ਕੀਤਾ।
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਇਸ ਵਾਰ ਗੰਗਾ ਸਾਗਰ ਆਏ ਸ਼ਰਧਾਲੂਆਂ ਦੀ ਗਿਣਤੀ ਘੱਟ ਹੈ। ਹਿੰਦੂ ਪੰਚਾਂਗ ਮੁਤਾਬਕ ਇਸ ਸਾਲ ਇਸ਼ਨਾਨ ਦਾ ਸਮਾਂ ਵੀਰਵਾਰ ਸਵੇਰੇ 6 ਵਜ ਕੇ 2 ਮਿੰਟ ਤੋਂ ਸ਼ੁੱਕਰਵਾਰ ਸਵੇਰੇ 6 ਵਜ ਕੇ 2 ਮਿੰਟ ਤੱਕ ਹੈ। ਕੱਲਕਤਾ ਹਾਈ ਕੋਰਟ ਨੇ ਇਸ ਸਾਲ ਦੇ ਗੰਗਾ ਸਾਗਰ ਮੇਲੇ ਲਈ ਬੁੱਧਵਾਰ ਨੂੰ ਇਜਾਜ਼ਤ ਦੇ ਦਿੱਤੀ ਹੈ ਅਤੇ ਕੋਰੋਨਾ ਲਾਗ ਦੇ ਮੱਦੇਨਜ਼ਰ ਭੀੜ ਤੋਂ ਬੱਚਣ ਲਈ ਪੱਛਮੀ ਬੰਗਾਲ ਸਰਕਾਰ ਨੂੰ ਸ਼ਰਧਾਲੂਆਂ ਲਈ ‘ਈ-ਇਸ਼ਨਾਨ’ ਦਾ ਬਦਲ ਦੇਣ ਦੇ ਨਿਰਦੇਸ਼ ਦਿੱਤਾ। ਸੂਬਾ ਸਿਹਤ ਸੇਵਾਵਾਂ ਦੇ ਡਾਇਰੈਕਟਰ ਨੇ ਹਾਈ ਕੋਰਟ ਨੂੰ ਭੇਜੀ ਰਿਪੋਰਟ ’ਚ ਦੱਸਿਆ ਕਿ ਨਦੀ ਦੇ ਵਹਿੰਦੇ ਪਾਣੀ ਜਾਂ ਸਮੁੰਦਰ ਦੇ ਖਾਰੇ ਪਾਣੀ ਵਿਚ ਇਸ਼ਨਾਨ ਕਰਨ ’ਚ ਕੋਵਿਡ-19 ਦੇ ਪ੍ਰਸਾਰ ਦਾ ਜ਼ੋਖਮ ਬੇਹੱਦ ਘੱਟ ਰਹਿੰਦਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਸਾਵਧਾਨੀ ਵਰਤੀ ਜਾਵੇਗੀ ਅਤੇ ਇਕ-ਦੂਜੇ ਤੋਂ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਸ਼ਰਧਾਲੂਆਂ ਨੂੰ ਇਸ਼ਨਾਨ ਦੀ ਇਜਾਜ਼ਤ ਹੋਵੇਗੀ।
ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕੋਰਟ ਨੇ ਕੀਤਾ ਤਲਬ, ਇਹ ਹੈ ਵਜ੍ਹਾ
NEXT STORY