ਦੇਹਰਾਦੂਨ : ਉੱਤਰਾਖੰਡ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਸਿਆਸੀ ਅਟਕਲਾਂ ਦਰਮਿਆਨ ਅੱਜ ਧਾਮੀ ਕੈਬਨਿਟ ਦਾ ਵਿਸਥਾਰ ਹੋਣ ਦੀ ਪੂਰੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਰਾਜਭਵਨ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਸਾਲ 2022 ਵਿੱਚ ਧਾਮੀ ਸਰਕਾਰ ਦੇ ਗਠਨ ਤੋਂ ਬਾਅਦ ਇਹ ਪਹਿਲਾ ਵੱਡਾ ਫੇਰਬਦਲ ਹੋਵੇਗਾ।
ਇਨ੍ਹਾਂ ਨਾਵਾਂ ਦੀ ਲੱਗ ਸਕਦੀ ਹੈ ਲਾਟਰੀ
ਰਾਜਨੀਤਿਕ ਹਲਕਿਆਂ ਵਿੱਚ ਪੰਜ ਪ੍ਰਮੁੱਖ ਵਿਧਾਇਕਾਂ ਦੇ ਨਾਂ ਮੰਤਰੀ ਅਹੁਦੇ ਦੀ ਰੇਸ ਵਿੱਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ:
ਖ਼ਜ਼ਾਨ ਦਾਸ (ਰਾਜਪੁਰ ਤੋਂ ਵਿਧਾਇਕ)
ਸਰਿਤਾ ਆਰੀਆ (ਨੈਨੀਤਾਲ ਤੋਂ ਵਿਧਾਇਕ)
ਪ੍ਰਦੀਪ ਬੱਤਰਾ (ਰੁੜਕੀ ਤੋਂ ਵਿਧਾਇਕ)
ਵਿਨੋਦ ਕੰਡਾਰੀ (ਦੇਵਪ੍ਰਯਾਗ ਤੋਂ ਵਿਧਾਇਕ)
ਦੀਵਾਨ ਸਿੰਘ ਬਿਸ਼ਟ (ਰਾਮਨਗਰ ਤੋਂ ਵਿਧਾਇਕ)
ਕਿਉਂ ਪਈ ਵਿਸਥਾਰ ਦੀ ਲੋੜ?
ਭਾਰਤੀ ਸੰਵਿਧਾਨ ਅਨੁਸਾਰ, 70 ਸੀਟਾਂ ਵਾਲੀ ਉੱਤਰਾਖੰਡ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 12 ਮੰਤਰੀ ਹੋ ਸਕਦੇ ਹਨ। ਮੌਜੂਦਾ ਸਮੇਂ ਵਿੱਚ ਧਾਮੀ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਕੇਵਲ 7 ਮੰਤਰੀ ਹਨ, ਜਦਕਿ 5 ਅਹੁਦੇ ਖਾਲੀ ਚੱਲ ਰਹੇ ਹਨ। ਕੈਬਨਿਟ ਮੰਤਰੀ ਚੰਦਨ ਰਾਮਦਾਸ ਦੇ ਦੇਹਾਂਤ ਅਤੇ ਪ੍ਰੇਮ ਚੰਦ ਅਗਰਵਾਲ ਦੇ ਅਸਤੀਫੇ ਤੋਂ ਬਾਅਦ ਇਨ੍ਹਾਂ ਅਹੁਦਿਆਂ ਨੂੰ ਭਰਨ ਦੀ ਚਰਚਾ ਤੇਜ਼ ਸੀ।
ਚੋਣਾਂ ਦੇ ਮੱਦੇਨਜ਼ਰ ਅਹਿਮ ਫੈਸਲਾ
ਉੱਤਰਾਖੰਡ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਕਾਰਨ ਇਸ ਵਿਸਥਾਰ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ ਸੰਗਠਨ ਨੇ ਕੇਂਦਰੀ ਲੀਡਰਸ਼ਿਪ ਤੋਂ ਇਨ੍ਹਾਂ ਖਾਲੀ ਅਹੁਦਿਆਂ ਨੂੰ ਭਰਨ ਦੀ ਇਜਾਜ਼ਤ ਮੰਗੀ ਸੀ। ਇਸ ਫੈਸਲੇ ਰਾਹੀਂ ਪਾਰਟੀ ਖੇਤਰੀ ਅਤੇ ਸਮਾਜਿਕ ਸਮੀਕਰਨਾਂ ਨੂੰ ਸਾਧਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਮਜ਼ਬੂਤੀ ਨਾਲ ਉਤਰਿਆ ਜਾ ਸਕੇ। ਇਸ ਦੇ ਨਾਲ ਹੀ ਕੁਝ ਸੀਨੀਅਰ ਆਗੂਆਂ ਨੂੰ 'ਦਾਇਤਵਧਾਰੀ' (ਰਾਜ ਮੰਤਰੀ ਦਰਜਾ) ਦੀ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ।
ਆਸਮਾਨੀ ਬਿਜਲੀ ਦੀ ਲਪੇਟ ’ਚ ਆਈ ‘ਫੁਕੇਟ-ਬੈਂਗਲੁਰੂ ਉਡਾਣ’
NEXT STORY