ਨਵੀਂ ਦਿੱਲੀ- ਉੱਪ ਰਾਸ਼ਟਰਪਤੀਆਂ ਦੀ ਚੋਣ ਤਤਕਾਲੀ ਪ੍ਰਧਾਨ ਮੰਤਰੀਆਂ ਵਲੋਂ ਉਨ੍ਹਾਂ ਦੀਆਂ ਸਮੱਰਥਾਵਾਂ ਅਤੇ ਉਨ੍ਹਾਂ ਵਲੋਂ ਹਾਸਲ ਕੀਤੇ ਭਰੋਸੇ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਕਦੇ ਚੋਣ ਗੂੜ੍ਹੇ ਨਿੱਜੀ ਸਬੰਧਾਂ ਕਾਰਨ ਨਹੀਂ ਹੁੰਦੀ ਹੈ। ਲੰਘੇ ਸਾਲਾਂ ’ਚ ਇਹ ਸਾਰਿਆਂ ਨੂੰ ਪਤਾ ਹੈ ਕਿ ਕ੍ਰਿਸ਼ਨਕਾਂਤ ਅਤੇ ਭੈਰੋਂ ਸਿੰਘ ਸ਼ੇਖਾਵਤ ਨੂੰ ਉਨ੍ਹਾਂ ਦੀ ਨਿੱਜੀ ਦੋਸਤੀ ਦੇ ਕਾਰਨ ਕ੍ਰਮਵਾਰ ਇੰਦਰ ਕੁਮਾਰ ਗੁਜਰਾਲ ਅਤੇ ਅਟਲ ਬਿਹਾਰੀ ਵਾਜਪੇਈ ਨੇ ਚੁਣਿਆ ਸੀ। ਡਾ. ਹਾਮਿਦ ਅੰਸਾਰੀ ਨਿੱਜੀ ਤੌਰ ’ਤੇ ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ ਦੇ ਨੇੜਲੇ ਨਹੀਂ ਸਨ, ਫਿਰ ਵੀ ਉਨ੍ਹਾਂ ਨੇ ਉੱਪ ਰਾਸ਼ਟਰਪਤੀ ਦੇ ਰੂਪ ’ਚ 10 ਸਾਲਾਂ ਤੱਕ ਕੰਮ ਕੀਤਾ। ਇਸੇ ਤਰ੍ਹਾਂ ਨਾਲ ਐੱਮ. ਵੈਂਕਈਆ ਨਾਇਡੂ ਵੀ ਨਰਿੰਦਰ ਮੋਦੀ ਦੇ ਕਰੀਬੀ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਨਾ ਤਾਂ ਰਾਸ਼ਟਰਪਤੀ ਦੇ ਰੂਪ ’ਚ ਤਰੱਕੀ ਦਿੱਤੀ ਗਈ ਅਤੇ ਨਾ ਹੀ ਡਾ. ਹਾਮਿਦ ਅੰਸਾਰੀ ਵਾਂਗ ਉੱਪ ਰਾਸ਼ਟਰਪਤੀ ਵਜੋਂ ਦੁਹਰਾਇਆ ਗਿਆ। ਹਾਲਾਂਕਿ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਾਮਲਾ ਵੱਖ ਹੈ। ਜਦ ਉਹ ਸੁਪਰੀਮ ਕੋਰਟ ਦੇ ਵਕੀਲ ਸਨ, ਉਦੋਂ ਉਨ੍ਹਾਂ ਦੀ ਪੁਰਾਣੀ ਨੇੜਤਾ ਕਾਰਨ ਮੋਦੀ ਨੇ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਉਠਾਇਆ।
ਜਦ ਧਨਖੜ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਤਾਂ ਸਿਆਸੀ ਹਲਕਿਆਂ ’ਚ ਹੈਰਾਨੀ ਹੋਈ ਪਰ ਧਨਖੜ ਨੇ ਰਾਜਪਾਲ ਦੇ ਰੂਪ ’ਚ ਆਪਣੇ ਕੰਮਕਾਜ ਨਾਲ ਮੋਦੀ ਦਾ ਭਰੋਸਾ ਹਾਸਲ ਕੀਤਾ। 2021 ’ਚ ਵਿਧਾਨ ਸਭਾ ਚੋਣਾਂ ’ਚ ਮਮਤਾ ਬੈਨਰਜੀ ਦੀ ਜਿੱਤ ਤੋਂ ਬਾਅਦ ਮਚੀ ਤਬਾਹੀ ਨਾਲ ਨਜਿੱਠਣ ’ਚ ਉਨ੍ਹਾਂ ਦੇ ਬੇਹੱਦ ਸਰਗਰਮ ਦ੍ਰਿਸ਼ਟੀਕੋਨ ਨੇ ਮੋਦੀ ਦਾ ਦਿਲ ਖੁਸ਼ ਕਰ ਦਿੱਤਾ। ਵੀ. ਪੀ. ਦੇ ਰੂਪ ’ਚ ਧਨਖੜ ਦੀ ਤਰੱਕੀ ਸ਼ਾਇਦ ਇਸੇ ਦਾ ਨਤੀਜਾ ਹੈ। ਧਨਖੜ ਰਾਜਸਥਾਨ ਦੇ ਆਪਣੇ ਕਈ ਦੌਰਿਆਂ ਦੌਰਾਨ ਉੱਪ ਰਾਸ਼ਟਰਪਤੀ ਦੇ ਰੂਪ ’ਚ ਆਪਣੀ ਭੂਮਿਕਾ ’ਚ ਬੇਹੱਦ ਸਰਗਰਮ ਰਹੇ ਹਨ ਅਤੇ ਇਸ ਮੁੱਦੇ ’ਤੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੀ ਜ਼ੁਬਾਨੀ ਬਹਿਸ ਵੀ ਹੋਈ ਹੈ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਧਨਖੜ ਅਤੇ ਪੀ. ਐੱਮ. ਮੋਦੀ ਵਿਚਾਲੇ ਬੇਹੱਦ ਕਰੀਬੀ ਰਿਸ਼ਤਾ ਹੈ ਅਤੇ ਉਹ ਦੋਵੇਂ ਮੀਡੀਆ ’ਚ ਖਬਰਾਂ ਦੇ ਮੁਕਾਬਲੇ ’ਚ ਜ਼ਿਆਦਾ ਵਾਰ ਮਿਲਦੇ ਹਨ ਅਤੇ ਮਹੱਤਵਪੂਰਨ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਧਨਖੜ ਨੇ ਜਿਸ ਤਰ੍ਹਾਂ ਨਾਲ ਸਪੀਕਰ ਦੇ ਤੌਰ ’ਤੇ ਰਾਜ ਸਭਾ ਦੀ ਕਾਰਵਾਈ ਸੰਭਾਲੀ ਹੈ, ਉਸ ਨਾਲ ਮੋਦੀ ਬੇਹੱਦ ਖੁਸ਼ ਹਨ। ਉੱਪ ਰਾਸ਼ਟਰਪਤੀ ਦੇ ਰੂਪ ’ਚ ਧਨਖੜ ਦੀ ਚੋਣ ਦਾ ਸਿਹਰਾ ਰਾਜਸਥਾਨ ਅਤੇ ਹੋਰ ਸਥਾਨਾਂ ’ਤੇ ਜਾਟ ਭਾਈਚਾਰੇ ਨੂੰ ਖੁਸ਼ ਕਰਨ ਲਈ ਦਿੱਤਾ ਜਾ ਸਕਦਾ ਹੈ।
ਵਾਲ-ਵਾਲ ਬਚੇ ਤੇਲੰਗਾਨਾ ਦੇ ਸੀ. ਐੱਮ. ਹੈਲੀਕਾਪਟਰ ’ਚ ਆਈ ਖਰਾਬੀ
NEXT STORY