ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਹਾਲ ਹੀ 'ਚ ਮੁਲਾਕਾਤ ਕੀਤੀ ਹੈ। ਧਰਮਿੰਦਰ ਯੋਗੀ ਦੇ ਘਰ ਪਹੁੰਚ, ਜਿਥੇ CM ਨੇ ਉਨ੍ਹਾਂ ਨੂੰ ਓ. ਡੀ. ਓ. ਪੀ. ਦੀ ਤਸਵੀਰ ਨਾਲ ਸਨਮਾਨਿਤ ਕੀਤਾ।
![PunjabKesari](https://static.jagbani.com/multimedia/12_22_470542517yogi4-ll.jpg)
ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਇਕੀਸ' ਦੀ ਸ਼ੂਟਿੰਗ ਲਈ ਲਖਨਊ ਗਏ ਹੋਏ ਹਨ ਅਤੇ ਅਗਲੇ 10 ਦਿਨਾਂ ਤੱਕ ਉਙ ਰਾਜਧਾਨੀ 'ਚ ਹੀ ਰਹਿਣਗੇ।
![PunjabKesari](https://static.jagbani.com/multimedia/12_21_566308576yogi3-ll.jpg)
ਦੱਸ ਦਈਏ ਕਿ ਯੋਗੀ ਅਤੇ ਧਰਮਿੰਦਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਧਰਮਿੰਦਰ ਮੁੱਖ ਮੰਤਰੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਧਰਮਿੰਦਰ ਦੀ ਫ਼ਿਲਮ 'ਇਕਿਸ' ਦੀ ਗੱਲ ਕਰੀਏ ਤਾਂ ਇਹ ਪਰਮਵੀਰ ਚੱਕਰ ਜੇਤੂ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਫ਼ਿਲਮ ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਕਰਨਗੇ।
![PunjabKesari](https://static.jagbani.com/multimedia/12_21_565527217yogi2-ll.jpg)
ਦੱਸਣਯੋਗ ਹੈ ਕਿ ਧਰਮਿੰਦਰ ਲਗਭਗ 60 ਸਾਲਾਂ ਤੋਂ ਫ਼ਿਲਮਾਂ 'ਚ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਰੀਬ 200 ਫ਼ਿਲਮਾਂ 'ਚ ਕੰਮ ਕੀਤਾ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਲਖਨਊ 'ਚ ਸ਼ੂਟਿੰਗ ਕਰਨਗੇ। ਧਰਮਿੰਦਰ 87 ਸਾਲ ਦੀ ਉਮਰ 'ਚ ਵੀ ਫ਼ਿਲਮਾਂ 'ਚ ਕੰਮ ਕਰ ਰਹੇ ਹਨ। ਹਾਲ ਹੀ 'ਚ ਉਹ ਕਰਨ ਚੌਹਰ ਦੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਵੀ ਨਜ਼ਰ ਆਈ ਸੀ। ਇਸ 'ਚ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਨਾਲ ਲਿਪ-ਲਾਕ ਕੀਤਾ ਜਿਸ ਕਾਰਨ ਉਹ ਸੁਰਖੀਆਂ ਦਾ ਹਿੱਸਾ ਬਣੇ ਸੀ।
![PunjabKesari](https://static.jagbani.com/multimedia/12_21_564120926yogi1-ll.jpg)
ਹੜ੍ਹ ਪ੍ਰਭਾਵਿਤ ਲੋਕਾਂ ਲਈ 'ਕਾਲੀ ਦੀਵਾਲੀ', ਤੰਬੂਆਂ 'ਚ ਰਹਿਣ ਵਾਲਿਆਂ ਨੂੰ ਸਤਾ ਰਿਹੈ ਸਰਦੀਆਂ ਦਾ ਡਰ
NEXT STORY