ਮੰਡੀ- ਜਿੱਥੇ ਹਰ ਪਾਸੇ ਲੋਕ ਦੀਵਾਲੀ ਦੀ ਤਿਆਰੀ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹੇ 'ਚ ਮੀਂਹ ਕਾਰਨ ਬੇਘਰ ਹੋਏ ਪਰਿਵਾਰ ਤੰਬੂ ਜਾਂ ਕਿਰਾਏ ਦੇ ਘਰਾਂ 'ਚ ਰਹਿ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਰਦੀਆਂ ਦੌਰਾਨ ਸਭ ਤੋਂ ਖ਼ਰਾਬ ਸਥਿਤੀ ਦਾ ਡਰ ਪਹਿਲਾਂ ਤੋਂ ਸਤਾ ਰਿਹਾ ਹੈ। ਆਪਣੇ ਘਰ ਅਤੇ ਜਾਇਦਾਦ ਗੁਆਉਣ ਤੋਂ ਬਾਅਦ ਖੇਤਰ ਦੇ ਲਗਭਗ 100 ਪਰਿਵਾਰ ਕਿਰਾਏ ਦੇ ਘਰਾਂ 'ਚ ਅਤੇ ਕੁਝ ਤੰਬੂ 'ਚ ਰਹਿ ਰਹੇ ਹਨ। ਇਨ੍ਹਾਂ ਲਈ ਦੀਵਾਲੀ ਬਿਨਾਂ ਰੋਸ਼ਨੀ ਦੇ ਹੋਵੇਗੀ। ਇਕੱਲੇ ਮੰਡੀ 'ਚ ਲਗਭਗ 1,800 ਪਰਿਵਾਰ ਪ੍ਰਭਾਵਿਤ ਹੋਏ, ਉਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ। ਹਾਲਾਂਕਿ ਕੁਝ ਪਰਿਵਾਰ ਆਪਣੇ ਅੰਦਰੂਨੀ ਰੂਪ ਨਾਲ ਨੁਕਸਾਨੇ ਘਰਾਂ 'ਚ ਪਰਤ ਆਏ।
ਇਹ ਵੀ ਪੜ੍ਹੋ : ਦੀਵਾਲੀ 'ਤੇ ਸਫਦਰਜੰਗ ਦੇ ਲੋਕਾਂ ਨੂੰ CM ਕੇਜਰੀਵਾਲ ਤੋਂ ਵੱਡੀ ਉਮੀਦ, ਸਾਂਝੀ ਕੀਤੀ ਕੂੜੇ ਵਾਲੀ ਪਾਰਕ ਦੀ ਤਸਵੀਰ
ਸਿਰਾਜ ਮੰਡੀ ਇਲਾਕੇ ਦੀ ਹੜ੍ਹ ਪੀੜਤ ਕਸ਼ੋਰ ਪੰਚਾਇਤ ਦੇ 2 ਪਰਿਵਾਰ ਠੰਡ 'ਚ ਤੰਬੂ 'ਚ ਰਹਿ ਰਹੇ ਹਨ। ਕਸ਼ੂਡ ਪੰਚਾਇਤ ਵਾਸੀ ਬੀਰ ਸਿੰਘ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਸਾਡਾ 15 ਲੋਕਾਂ ਦਾ ਪਰਿਵਾਰ ਇਕ ਭਾਈਚਾਰਕ ਕੇਂਦਰ ਦੇ ਇਕ ਕਮਰੇ 'ਚ ਰਹਿੰਦਾ ਹੈ। ਰਿਹਾਇਸ਼ ਵਧਾਉਣ ਲਈ ਕਮਰੇ ਦੇ ਨਾਲ ਇਕ ਅਸਥਾਈ ਝੌਂਪੜੀ ਬਣਾਈ ਗਈ ਸੀ।'' ਸਾਂਭਰ ਪਿੰਡ ਦੇ ਹੜ੍ਹ 'ਚ ਪਰਿਵਾਰ ਦਾ ਤਿੰਨ ਜੀਆਂ (ਪਤਨੀ, ਭੈਣ ਅਤੇ ਧੀ) ਨੂੰ ਗੁਆਉਣ ਵਾਲੇ ਨਿਤੀਸ਼ ਕੁਮਾਰ ਨੇ ਕਿਹਾ,''ਭਗਵਾਨ ਨੇ ਮੇਰੀ ਦੀਵਾਲੀ ਹਮੇਸ਼ਾ ਲਈ ਹਨ੍ਹੇਰੀ ਕਰ ਦਿੱਤੀ ਹੈ। ਮੈਂ ਇਸ ਪਲ ਨੂੰ ਕਦੇ ਨਹੀਂ ਭੁੱਲਾਂਗਾ। ਉਨ੍ਹਾਂ ਕਿਹਾ, ਮੇਰੇ ਬੱਚੇ ਅਤੇ ਮੇਰੀ ਭੈਣ।'' ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਜ਼ਿਆਦਾਤਰ ਪਰਿਵਾਰਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਉਨ੍ਹਾਂ ਨੂੰ ਨਵਾਂ ਘਰ ਬਣਾਉਣ ਲਈ ਵਿੱਤੀ ਮਦਦ ਪ੍ਰਦਾਨ ਕੀਤੀ ਹੈ ਪਰ ਉਨ੍ਹਾਂ ਕੋਲ ਘਰ ਬਣਾਉਣ ਲਈ ਜ਼ਮੀਨ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਵਾਸੀਆਂ ਨੂੰ ਦਮ ਘੋਟੂ ਪ੍ਰਦੂਸ਼ਣ ਤੋਂ ਮਿਲੀ ਰਾਹਤ, ਹਵਾ ਗੁਣਵੱਤਾ 'ਚ ਹੋਇਆ ਸੁਧਾਰ
NEXT STORY