ਹੈਦਰਾਬਾਦ (ਭਾਸ਼ਾ)- ਦੇਸ਼ ’ਚ ਹੋਣ ਵਾਲੀ ਅਗਲੀ ਮਰਦਮਸ਼ੁਮਾਰੀ ਹੁਣ ਪੂਰੀ ਤਰ੍ਹਾਂ ਡਿਜੀਟਲ ਮਾਧਿਅਮ ਰਾਹੀਂ ਕੀਤੀ ਜਾਵੇਗੀ। ਤੇਲੰਗਾਨਾ ’ਚ ਮਰਦਮਸ਼ੁਮਾਰੀ ਸੰਚਾਲਨ ਦੀ ਨਿਰਦੇਸ਼ਕ ਭਾਰਤੀ ਹੋਲਿਕੇਰੀ ਨੇ ਦੱਸਿਆ ਕਿ ਸਾਲ 2027 ਦੀ ਮਰਦਮਸ਼ੁਮਾਰੀ ਤਕਨੀਕ ਆਧਾਰਿਤ ਹੋਵੇਗੀ, ਜਦਕਿ 2011 ਤੱਕ ਇਹ ਪ੍ਰਕਿਰਿਆ ਕਾਗਜ਼ ’ਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ 11 ਮਈ ਤੋਂ 9 ਜੂਨ ਤੱਕ ਚੱਲੇਗਾ, ਜਿਸ ’ਚ ਘਰਾਂ ਦੀ ਸੂਚੀ ਤਿਆਰ ਕਰਨ ਅਤੇ ਆਵਾਸ ਗਣਨਾ ਦਾ ਕੰਮ ਕੀਤਾ ਜਾਵੇਗਾ। ਦੂਜਾ ਪੜਾਅ ਫਰਵਰੀ-2027 ’ਚ ਸ਼ੁਰੂ ਹੋਵੇਗਾ। ਇਸ ਵਿਆਪਕ ਮੁਹਿੰਮ ’ਚ ਸੂਬੇ ’ਚ ਲੱਗਭਗ 88,000 ਗਣਨਾਕਰਮੀ ਅਤੇ ਸੁਪਰਵਾਈਜ਼ਰ ਸ਼ਾਮਲ ਹੋਣਗੇ, ਜਦਕਿ ਲੱਗਭਗ 93,000 ਤੋਂ 94,000 ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਹੋਲਿਕੇਰੀ ਅਨੁਸਾਰ, ਇਸ ਵਾਰ ਮਰਦਮਸ਼ੁਮਾਰੀ ’ਚ ਕਈ ਨਵੀਆਂ ਡਿਜੀਟਲ ਸੁਵਿਧਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਮਰਦਮਸ਼ੁਮਾਰੀ ਪ੍ਰਬੰਧਨ ਨਿਗਰਾਨੀ ਪ੍ਰਣਾਲੀ, ਸਵੈ-ਗਣਨਾ ਪੋਰਟਲ ਅਤੇ ਐੱਚ. ਐੱਲ. ਓ. ਐਪ ਪ੍ਰਮੁੱਖ ਹਨ। ਇਨ੍ਹਾਂ ਉਪਕਰਨਾਂ ਰਾਹੀਂ ਗਣਨਾਕਰਮੀ ਘਰ-ਘਰ ਜਾ ਕੇ ਡੇਟਾ ਇਕੱਤਰ ਕਰਨਗੇ। ਨਾਗਰਿਕਾਂ ਨੂੰ ਇਸ ਵਾਰ ਸਵੈ-ਗਣਨਾ ਕਰਨ ਦਾ ਵੀ ਬਦਲ ਦਿੱਤਾ ਗਿਆ ਹੈ। ਇਸ ਦੇ ਲਈ ਸਵੈ-ਗਣਨਾ ਪੋਰਟਲ 16 ਅਪ੍ਰੈਲ ਤੋਂ 10 ਮਈ ਤੱਕ ਉਪਲੱਬਧ ਰਹੇਗਾ। ਇਸ ਤੋਂ ਬਾਅਦ ਗਣਨਾਕਰਮੀ ਘਰ-ਘਰ ਜਾ ਕੇ ਭਰੀ ਗਈ ਜਾਣਕਾਰੀ ਦੀ ਤਸਦੀਕ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ : ਬਾਲ ਪ੍ਰਚਾਰਕ ਅਭਿਨਵ ਅਰੋੜਾ ਦੇ ਪਿਤਾ ਦੀ ਕਾਰ 'ਤੇ ਹਮਲਾ, ਪੁਲਸ ਨੇ 3 ਨੌਜਵਾਨ ਕੀਤੇ ਗ੍ਰਿਫ਼ਤਾਰ
NEXT STORY