ਦੁਬਈ: ਸੰਯੁਕਤ ਅਰਬ ਅਮੀਰਾਤ (UAE) ਦੇ ਬਹੁਤ ਹੀ ਉਡੀਕੇ ਜਾ ਰਹੇ ਪੈਸੰਜਰ ਰੇਲ ਨੈੱਟਵਰਕ ਦਾ ਸੁਪਨਾ ਹੁਣ ਹਕੀਕਤ ਬਣਨ ਦੇ ਬੇਹੱਦ ਕਰੀਬ ਹੈ। ਇਤਿਹਾਦ ਰੇਲ ਨੇ ਫੁਜੈਰਾਹ ਵਿੱਚ ਆਪਣੇ ਪਹਿਲੇ ਪੈਸੰਜਰ ਸਟੇਸ਼ਨ ਦੇ ਨਿਰਮਾਣ ਦੇ ਕੰਮ ਨੂੰ ਮੁਕੰਮਲ ਕਰ ਲਿਆ ਹੈ। ਇਸ ਦੇ ਨਾਲ ਹੀ ਅਬੂ ਧਾਬੀ ਅਤੇ ਦੁਬਈ 'ਚ ਵੀ ਅਗਲੇ ਸਟੇਸ਼ਨਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਇਤਿਹਾਦ ਰੇਲ ਮੋਬਿਲਿਟੀ ਦੀ ਕਾਰਜਕਾਰੀ ਨਿਰਦੇਸ਼ਕ ਅਧਰਾ ਅਲ ਮਨਸੂਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਲ 11 ਯੋਜਨਾਬੱਧ ਸਟੇਸ਼ਨਾਂ ਵਿੱਚੋਂ ਪਹਿਲੇ ਪੜਾਅ ਵਿੱਚ ਤਿੰਨ ਸਟੇਸ਼ਨਾਂ ਨੂੰ ਖੋਲ੍ਹਿਆ ਜਾਵੇਗਾ। ਇਹਨਾਂ ਵਿੱਚ ਫੁਜੈਰਾਹ ਤੋਂ ਇਲਾਵਾ, ਅਬੂ ਧਾਬੀ 'ਚ ਮਦੀਨਤ ਜਾਇਦ ਤੇ ਦੁਬਈ 'ਚ ਜੁਮੇਰਾਹ ਗੋਲਫ ਅਸਟੇਟਸ ਸ਼ਾਮਲ ਹਨ, ਜਿੱਥੇ ਕੰਮ ਆਖਰੀ ਪੜਾਅ 'ਤੇ ਹੈ।
ਤੇਜ਼ ਰਫਤਾਰ ਸਫਰ
ਇਹ ਪੈਸੰਜਰ ਰੇਲਗੱਡੀਆਂ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣਗੀਆਂ। ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਅਬੂ ਧਾਬੀ ਅਤੇ ਫੁਜੈਰਾਹ ਵਿਚਕਾਰ ਸਫਰ ਸਿਰਫ 105 ਮਿੰਟਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਫੁਜੈਰਾਹ ਦਾ ਸਟੇਸ਼ਨ ਅਲ ਹਿਲਾਲ ਸਿਟੀ 'ਚ ਸਥਿਤ ਹੈ, ਜੋ ਫੁਜੈਰਾਹ ਪੋਰਟ ਤੇ ਫ੍ਰੀ ਜ਼ੋਨ ਵਰਗੇ ਮਹੱਤਵਪੂਰਨ ਆਰਥਿਕ ਖੇਤਰਾਂ ਦੇ ਨੇੜੇ ਹੈ।

ਅਲ ਮਨਸੂਰੀ ਮੁਤਾਬਕ, ਸਟੇਸ਼ਨਾਂ ਦੀ ਚੋਣ ਆਬਾਦੀ ਦੀ ਘਣਤਾ ਅਤੇ ਆਵਾਜਾਈ ਦੀ ਮੰਗ ਨੂੰ ਦੇਖਦੇ ਹੋਏ ਕੀਤੀ ਗਈ ਹੈ। ਭਵਿੱਖ ਵਿੱਚ ਮੰਗ ਅਤੇ ਰਾਸ਼ਟਰੀ ਵਿਕਾਸ ਦੀਆਂ ਲੋੜਾਂ ਅਨੁਸਾਰ ਇਸ ਨੈੱਟਵਰਕ ਦੇ ਹੋਰ ਵਿਸਥਾਰ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੈੱਟਵਰਕ ਦੇ ਸ਼ੁਰੂ ਹੋਣ ਨਾਲ ਦੇਸ਼ ਭਰ ਵਿੱਚ ਯਾਤਰੀਆਂ ਲਈ ਆਵਾਜਾਈ ਦੇ ਇੱਕ ਸੁਰੱਖਿਅਤ ਅਤੇ ਆਧੁਨਿਕ ਸਾਧਨ ਦੀ ਸ਼ੁਰੂਆਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਨੀਆ ਦੀ Top-100 'ਚ ਭਾਰਤ ਦੀ ਇਕ ਕੰਪਨੀ ਦਾ ਨਾਂ ਨਹੀਂ, HDFC ਤੇ TCS ਦੀ ਰੈਂਕਿੰਗ 'ਚ ਭਾਰੀ ਗਿਰਾਵਟ
NEXT STORY