ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਅਤੇ ਸਾਬਕਾ ਰੇਲ ਮੰਤਰੀ ਰਹੇ ਦਿਨੇਸ਼ ਤ੍ਰਿਵੇਦੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਉੱਥੇ ਸ਼੍ਰੀ ਤ੍ਰਿਵੇਦੀ ਨੇ ਭਾਜਪਾ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਤਾ ਹਾਸਲ ਕੀਤੀ। ਦਿਨੇਸ਼ ਤ੍ਰਿਵੇਦੀ ਨੇ ਕਿਹਾ,'' ਅੱਜ ਉਹ ਸੁਨਹਿਰੀ ਪਲ ਹੈ, ਜਿਸ ਦਾ ਮੈਨੂੰ ਇੰਤਜ਼ਾਰ ਸੀ। ਅੱਜ ਅਸੀਂ ਜਨਤਕ ਜੀਵਨ 'ਚ ਇਸ ਲਈ ਹਾਂ, ਕਿਉਂਕਿ ਜਨਤਾ ਸਭ ਤੋਂ ਉੱਪਰ ਹੁੰਦੀ ਹੈ। ਇਕ ਸਿਆਸੀ ਪਾਰਟੀ ਅਜਿਹੀ ਹੁੰਦੀ ਹੈ, ਜਿਸ 'ਚ ਪਰਿਵਾਰ ਸਭ ਤੋਂ ਉੱਪਰ ਹੁੰਦਾ ਹੈ ਪਰ ਅੱਜ ਮੈਂ ਸੱਚਮੁੱਚ ਅਜਿਹੇ ਦਲ 'ਚ ਸ਼ਾਮਲ ਹੋਇਆ ਹਾਂ, ਜਿਸ 'ਚ ਜਨਤਾ ਪਰਿਵਾਰ ਹੁੰਦੀ ਹੈ। ਭਾਜਪਾ ਦਲ ਦਾ ਮਕਸਦ ਹੈ ਜਨਤਾ ਦੀ ਸੇਵਾ।''
ਉਨ੍ਹਾਂ ਕਿਹਾ,''ਮੈਂ ਇਸ ਤੋਂ ਪਹਿਲਾਂ ਜਿਸ ਪਾਰਟੀ 'ਚ ਸੀ, ਉੱਥੇ ਸਿਰਫ਼ ਇਕ ਪਰਿਵਾਰ ਦੀ ਸੇਵਾ ਹੁੰਦੀ ਹੈ, ਜਨਤਾ ਦੀ ਨਹੀਂ।'' ਦਿਵੇਦੀ ਨੇ ਕਿਹਾ,''ਅੱਜ ਪੱਛਮੀ ਬੰਗਾਲ 'ਚ ਅਜਿਹਾ ਮਾਹੌਲ ਹੈ ਕਿ ਉੱਥੇ ਦੀ ਜਨਤਾ ਮੈਨੂੰ ਫੋਨ ਕਰ ਕੇ ਇਹ ਕਹਿੰਦੀ ਸੀ ਕਿ ਤੁਸੀਂ ਇਸ ਪਾਰਟੀ 'ਚ ਕੀ ਕਰ ਰਹੇ ਹੋ। ਅੱਜ ਇਹ ਹਾਲਤ ਹੋ ਗਈ ਹੈ ਕਿ ਇਕ ਸਕੂਲ ਬਣਾਉਣ ਤੱਕ ਲਈ ਉੱਥੇ ਦੀ ਸੱਤਾਧਾਰੀ ਪਾਰਟੀ ਨੂੰ ਚੰਦਾ ਦੇਣਾ ਪੈ ਰਿਹਾ ਹੈ।''
ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਲਗਾਤਾਰ ਹਿੰਸਾ ਵੱਧ ਰਹੀ ਹੈ। ਉੱਥੇ ਹਿੰਸਾ ਅਤੇ ਭ੍ਰਿਸ਼ਟਾਚਾਰ ਤੋਂ ਜਨਤਾ ਪਰੇਸ਼ਾਨ ਹੈ, ਅਜਿਹੇ 'ਚ ਬੰਗਾਲ ਦੀ ਜਨਤਾ ਖ਼ੁਸ਼ ਹੈ ਕਿ ਉੱਥੇ ਅਸਲੀ ਤਬਦੀਲੀ ਹੋਣ ਜਾ ਰਹੀ ਹੈ ਅਤੇ ਭਾਜਪਾ ਸਰਕਾਰ ਬਣਨ ਜਾ ਰਹੀ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਸ਼੍ਰੀ ਤ੍ਰਿਵੇਦੀ ਵਰਗੇ ਵਿਅਕਤੀ ਗਲਤ ਦਲ 'ਚ ਸਨ ਅਤੇ ਇਹ ਗੱਲ ਉਹ ਖ਼ੁਦ ਮਹਿਸੂਸ ਕਰਦੇ ਸਨ। ਉਨ੍ਹਾਂ ਨੇ ਰਾਜਨੀਤੀ 'ਚ ਇਸ ਕਾਰਨ ਵੱਡੀ ਕੀਮਤ ਚੁਕਾਈ ਹੈ। ਹੁਣ ਸਹੀ ਵਿਅਕਤੀ ਸਹੀ ਪਾਰਟੀ 'ਚ ਹੈ, ਜਿੱਥੇ ਉਨ੍ਹਾਂ ਦਾ ਭਾਜਪਾ, ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਸਹੀ ਉਪਯੋਗ ਕਰ ਸਕੇਗੀ।'' ਸ਼੍ਰੀ ਤ੍ਰਿਵੇਦੀ ਭਾਜਪਾ ਦੀ ਮੈਂਬਰਤਾ ਲੈਣ ਦੇ ਇਸ ਮੌਕੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਸ਼੍ਰੀ ਤ੍ਰਿਵੇਦੀ ਨੇ 12 ਫਰਵਰੀ ਨੂੰ ਤ੍ਰਿਣਮੂਲ ਕਾਂਗਰਸ ਅਤੇ ਰਾਜ ਸਭਾ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ 2011 ਤੋਂ 2012 ਤੱਕ ਰੇਲ ਮੰਤਰੀ ਰਹੇ। ਉਹ 2 ਵਾਰ ਲੋਕ ਸਭਾ ਅਤੇ 3 ਵਾਰ ਰਾਜ ਸਭਾ ਮੈਂਬਰ ਰਹੇ ਹਨ।
ਹਿਮਾਚਲ ਦੇ ਮੁੱਖ ਮੰਤਰੀ ਨੇ ਪੇਸ਼ ਕੀਤਾ 50 ਹਜ਼ਾਰ ਕਰੋੜ ਦਾ ਬਜਟ, ਜਾਣੋ ਕੀ ਹੈ ਖ਼ਾਸ
NEXT STORY