ਮੁਰਾਦਾਬਾਦ, (ਇੰਟ.)-ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਠਾਕੁਰਦੁਆਰਾ ਖੇਤਰ ’ਚ ਤੇਂਦੂਏ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਹੁਣ ਤੇਂਦੂਏ ਨੇ ਖੇਤ ਨੇੜੇ ਬਣੇ ਮਕਾਨ ਦੇ ਵਿਹੜੇ ’ਚ ਸੁੱਤੇ ਦਿਵਿਆਂਗ ਕਿਸਾਨ ਜਗਰਾਜ ਸੈਣੀ (35) ਨੂੰ ਧੌਣ ਤੋਂ ਦਬੋਚ ਲਿਆ ਅਤੇ ਚੁੱਕ ਕੇ ਲੈ ਗਿਆ। ਸ਼ਨੀਵਾਰ ਸਵੇਰੇ ਕਿਸਾਨ ਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਖੇਤ ’ਚ ਮਿਲੀ। ਘਟਨਾ ਤੋਂ ਬਾਅਦ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ।
ਘਟਨਾ ਬਹਾਪੁਰ ਬਲੀਆ ਪਿੰਡ ਦੀ ਹੈ। ਦੱਸਿਆ ਗਿਆ ਕਿ ਜਗਰਾਜ ਸ਼ੁੱਕਰਵਾਰ ਰਾਤ ਘਰ ਦੇ ਬਾਹਰ ਮੰਜੇ ’ਤੇ ਸੁੱਤਾ ਸੀ। ਖੇਤ ਦੇ ਨਾਲ ਲੱਗਦੇ ਇਸ ਮਕਾਨ ’ਚ ਖਿੜਕੀਆਂ-ਦਰਵਾਜ਼ੇ ਨਹੀਂ ਹਨ। ਇਸੇ ਰਸਤੇ ਰਾਹੀਂ ਤੇਂਦੂਆ ਵਿਹੜੇ ’ਚ ਪਹੁੰਚਿਆ ਅਤੇ ਕਿਸਾਨ ਨੂੰ ਧੌਣ ਤੋਂ ਦਬੋਚ ਕੇ ਲੈ ਗਿਆ। ਪਿੰਡ ਵਾਸੀਆਂ ਮੁਤਾਬਕ, ਤੇਂਦੂਏ ਦੇ ਹਮਲੇ ਨਾਲ ਇਲਾਕੇ ’ਚ ਡਰ ਦਾ ਮਾਹੌਲ ਹੈ। ਇਸ ਤੋਂ ਪਹਿਲਾਂ 18 ਅਗਸਤ ਨੂੰ ਇਸੇ ਪਿੰਡ ’ਚ ਪੱਠੇ ਲੈਣ ਗਈ ਬ੍ਰਹਮੋ ਦੇਵੀ ’ਤੇ ਵੀ ਤੇਂਦੂਏ ਨੇ ਹਮਲਾ ਕੀਤਾ ਸੀ। ਲਗਾਤਾਰ ਹੋ ਰਹੀਆਂ ਘਟਨਾਵਾਂ ਕਾਰਨ ਪਿੰਡ ਵਾਸੀਆਂ ਨੇ ਤੇਂਦੂਏ ਨੂੰ ਫੜਨ ਦੀ ਮੰਗ ਕੀਤੀ ਹੈ।
ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ 'ਚ ਜਾਣ 'ਤੇ RP Singh ਨੇ BJP ਸੰਸਦ ਮੈਂਬਰਾਂ ਨੂੰ ਪਾਈ ਝਾੜ
NEXT STORY