ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਡਾਕਟਰ ਅਤੇ ਉਸ ਦੀ ਧੀ ਦੇ ਜ਼ੀਕਾ ਵਾਇਰਲ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਉਨ੍ਹਾਂ ਦੀ ਹਾਲਤ ਸਥਿਰ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਣੇ ਨਗਰ ਨਿਗਮ (ਪੀ.ਐੱਮ.ਸੀ.) ਦੇ ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਡਾਕਟਰ ਨੂੰ ਬੁਖਾਰ ਆਇਆ ਅਤੇ ਸਰੀਰ 'ਤੇ ਸਰੀਰ 'ਤੇ ਧੱਫੜ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਨੇ ਉਨ੍ਹਾਂ ਦੇ ਖੂਨ ਦੇ ਨਮੂਨੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐੱਨ.ਆਈ.ਵੀ.) ਨੂੰ ਜਾਂਚ ਲਈ ਭੇਜੇ ਸਨ। ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਰਿਪੋਰਟ ਆਈ। ਇਸ ਵਿਚ ਡਾਕਟਰ ਦੇ ਜ਼ੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ।
ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦੇ ਸੰਕਰਮਿਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਖੂਨ ਦੇ ਨਮੂਨੇ ਵੀ ਜਾਂਚ ਲਈ ਭੇਜੇ ਗਏ। ਜਾਂਚ ਵਿੱਚ ਉਸ ਦੀ 15 ਸਾਲਾ ਧੀ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ- ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ
ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜ਼ੀਕਾ ਵਾਇਰਸ
ਜ਼ੀਕਾ ਵਾਇਰਸ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਦੀ ਇਸ ਪ੍ਰਜਾਤੀ ਨੂੰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਲਾਗਾਂ ਫੈਲਾਉਣ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1947 ਵਿੱਚ ਯੂਗਾਂਡਾ ਵਿੱਚ ਹੋਈ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਇਹ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੇ ਸਿਹਤ ਵਿਭਾਗ ਨੇ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਖੇਤਰ 'ਚ ਕੋਈਹੋਰ ਸ਼ੱਕੀ ਮਾਮਲਾ ਨਹੀਂ ਹੈ, ਫਿਰ ਵੀ ਅਧਿਕਾਰੀਆਂ ਨੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਇਹਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਵਿਭਾਗ ਨੇ ਮੱਛਰਾਂ ਦੇ ਨਮੂਨੇ ਇਕੱਠੇ ਕੀਤੇ ਹਨ। ਅਸੀਂ ਇਲਾਕੇ ਵਿੱਚ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੀਆਂ ਗਰਭਵਤੀ ਔਰਤਾਂ ਦੀ ਸਿਹਤ ਦੀ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਆਮ ਤੌਰ 'ਤੇ ਜ਼ੀਕਾ ਨਾਲ ਕੋਈ ਗੰਭੀਰ ਸਮੱਸਿਆ ਨਹੀਂ ਹੁੰਦੀ ਪਰ ਜੇਕਰ ਗਰਭਵਤੀ ਔਰਤ ਸੰਕਰਮਿਤ ਹੁੰਦੀ ਹੈ ਤਾਂ ਉਸ ਨਾਲ ਉਸ ਦੇ ਭਰੂਣ ਵਿੱਚ 'ਮਾਈਕ੍ਰੋਸੇਫੇਲੀ' (ਅਜਿਹੀ ਸਥਿਤੀ ਜਿਸ ਵਿੱਚ ਬੱਚੇ ਦਾ ਸਿਰ ਆਮ ਨਾਲੋਂ ਛੋਟਾ ਹੁੰਦਾ ਹੈ) ਦੀ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸਸਤੀ ਹੋ ਗਈ ਸ਼ਰਾਬ, 1 ਜੁਲਾਈ ਤੋਂ ਪਿਅੱਕੜਾਂ ਦੀਆਂ ਲੱਗਣਗੀਆਂ ਮੌਜਾਂ
ਇਹ ਵੀ ਪੜ੍ਹੋ- ਕੇਂਦਰ ਨੇ ਲੈ ਲਏ ਵੱਡੇ ਫੈਸਲੇ, ਆਮ ਬੰਦੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਵੀ ਹੋਣਗੇ ਪ੍ਰਭਾਵਿਤ
ਜ਼ੀਕਾ ਵਾਇਰਸ ਦੇ ਲੱਛਣ
ਬੁਖ਼ਾਰ
ਖੁਜਲੀ
ਜੋੜਾਂ ਦਾ ਦਰਦ
ਮਾਸਪੇਸ਼ੀ ਵਿੱਚ ਦਰਦ
ਸਿਰ ਦਰਦ ਅਤੇ ਥਕਾਵਟ
ਉਲਟੀ
ਖਾਰਸ਼ ਵਾਲੀ ਚਮੜੀ
ਚਮੜੀ ਉੱਪਰ ਧੱਫੜ
ਠੰਢ
ਭੁੱਖ ਵਿੱਚ ਕਮੀ
ਜ਼ੀਕਾ ਵਾਇਰਸ ਦੇ ਸ਼ੁਰੂਆਤੀ ਲੱਛਣ ਹਲਕੇ ਹੁੰਦੇ ਹਨ। ਪਰ ਇਹ ਇੱਕ ਹਫ਼ਤੇ ਤੱਕ ਰਹਿ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਲਾਗ ਲੱਗਣ ਦੇ ਇੱਕ ਹਫ਼ਤੇ ਬਾਅਦ ਪਤਾ ਲੱਗ ਜਾਂਦਾ ਹੈ। ਪਿਸ਼ਾਬ ਅਤੇ ਖੂਨ ਦੀ ਜਾਂਚ ਕਰਵਾਉਣ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਨੂੰ ਜ਼ੀਕਾ ਵਾਇਰਸ ਹੈ ਜਾਂ ਨਹੀਂ। ਜ਼ੀਕਾ ਵਾਇਰਸ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਏਡੀਜ਼ ਮੱਛਰ ਪਾਣੀ ਵਿੱਚ ਪੈਦਾ ਹੁੰਦਾ ਹੈ। ਜਦੋਂ ਏਡੀਜ਼ ਮੱਛਰ ਵਾਇਰਸ ਨਾਲ ਸੰਕਰਮਿਤ ਵਿਅਕਤੀ ਨੂੰ ਕੱਟਦਾ ਹੈ, ਤਾਂ ਇਹ ਉਸਦੇ ਖੂਨ ਰਾਹੀਂ ਟ੍ਰਾਂਸਫਰ ਹੋ ਜਾਂਦਾ ਹੈ ਅਤੇ ਫਿਰ ਜ਼ੀਕਾ ਵਾਇਰਸ ਹੁੰਦਾ ਹੈ।
ਜ਼ੀਕਾ ਵਾਇਰਸ ਰੋਕਥਾਮ ਸੁਝਾਅ
ਜੇਕਰ ਤੁਸੀਂ ਜ਼ੀਕਾ ਵਾਇਰਸ ਤੋਂ ਬਚਣਾ ਚਾਹੁੰਦੇ ਹੋ ਤਾਂ ਮੱਛਰ ਦੇ ਕੱਟਣ ਤੋਂ ਬਚੋ
ਘਰ ਦੇ ਆਲੇ-ਦੁਆਲੇ ਸਫਾਈ ਰੱਖੋ, ਮੱਛਰ ਨਹੀਂ ਪੈਦਾ ਹੋਣਗੇ
ਇਸ ਮੌਸਮ ਵਿੱਚ ਪੂਰੀ ਬਾਹਾਂ ਵਾਲੇ ਕੱਪੜੇ ਪਹਿਨੋ
ਬਿਸਤਰੇ ਜਾਂ ਮੱਛਰਦਾਨੀ ਦੇ ਹੇਠਾਂ ਸੌਂਵੋ
ਇਮਿਊਨਿਟੀ ਨੂੰ ਵਧਾਓ
ਆਪਣੇ ਆਪ ਨੂੰ ਹਾਈਡਰੇਟ ਰੱਖੋ ਅਤੇ ਜੂਸ ਜਾਂ ਨਾਰੀਅਲ ਪਾਣੀ ਪੀਂਦੇ ਰਹੋ।
ਇਹ ਵੀ ਪੜ੍ਹੋ- ਬਿਹਾਰ ਨਹੀਂ, ਸਭ ਤੋਂ ਪਹਿਲਾਂ ਇਥੋਂ ਲੀਕ ਹੋਇਆ ਸੀ ਨੀਟ ਦਾ ਪੇਪਰ, ਸਾਹਮਣੇ ਆਈ ਨਵੀਂ ਜਾਣਕਾਰੀ
ਨਵ-ਵਿਆਹੇ ਜੋੜੇ ਦੇ ਕਤਲ ਮਾਮਲੇ 'ਚ ਪੁਲਸ ਹੱਥ ਲੱਗੀ ਸਫਲਤਾ, ਸਕਾ ਭਰਾ ਗ੍ਰਿਫ਼ਤਾਰ
NEXT STORY