ਬੈਂਗਲੁਰੂ- ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। 1 ਜੁਲਾਈ ਤੋਂ ਕਰਨਾਟਕ 'ਚ ਸ਼ਰਾਬ ਸਸਤੀ ਹੋਣ ਜਾ ਰਹੀ ਹੈ। ਕਰਨਾਟਕ ਦੀ ਸਰਕਾਰ ਨੇ ਸ਼ਰਾਬ ਦੀ ਕੀਮਤ ਘੱਟ ਕਰਨ ਦਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ 1 ਜੁਲਾਈ ਤੋਂ ਬੀਅਰ ਸਮੇਤ ਸਾਰੇ ਪ੍ਰੀਮੀਅਮ ਸ਼ਰਾਬ ਬ੍ਰਾਂਡਾਂ ਦੀਆਂ ਕੀਮਤਾਂ ਘੱਟ ਕਰਨ ਦਾ ਐਲਾਨ ਕੀਤਾ ਹੈ।
ਸੂਬਾ ਸਰਕਾਰ ਦਾ ਨੋਟੀਫਿਕੇਸ਼ਨ, ਜੋ ਅਗਲੇ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਹੈ, ਇਸ 'ਚ ਮਹਿੰਗੀ ਕਿਸਮ ਦੀ ਸ਼ਰਾਬ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਨੇ 16 ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰੀਮੀਅਮ ਸ਼ਰਾਬ ਦੀਆਂ ਕੀਮਤਾਂ ਵਿੱਚ ਸੋਧ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਗੁਆਂਢੀ ਸੂਬਿਆਂ ਦੀਆਂ ਸ਼ਰਾਬ ਦੀਆਂ ਕੀਮਤਾਂ ਨਾਲ ਤੁਲਨਾਤਮਕ ਮੁਕਾਬਲੇ ਵਿੱਚ ਲਿਆਂਦਾ ਜਾ ਸਕੇ।
ਦੂਜੇ ਸੂਬਿਆਂ ਦੀ ਬਜਾਏ ਕਰਨਾਟਕ 'ਚ ਹੀ ਇਸ ਨੂੰ ਖਰੀਦਣਾ ਸੰਭਵ
ਇਸ ਕਦਮ ਨਾਲ ਸੈਮੀ-ਪ੍ਰੀਮੀਅਮ ਅਤੇ ਸ਼ਰਾਬ ਦੇ ਹੋਰ ਬ੍ਰਾਂਡਾਂ ਨੂੰ ਸਥਾਨਕ ਤੌਰ 'ਤੇ ਵਧੇਰੇ ਕਿਫਾਇਤੀ ਬਣਾਉਣ ਦੀ ਉਮੀਦ ਹੈ। ਸਰਕਾਰ ਮੁਤਾਬਕ ਇਸ ਨਾਲ ਦੂਜੇ ਰਾਜਾਂ ਦਾ ਸਹਾਰਾ ਲੈਣ ਦੀ ਬਜਾਏ ਕਰਨਾਟਕ ਵਿੱਚ ਹੀ ਸਸਤੀ ਸ਼ਰਾਬ ਖਰੀਦਣੀ ਸੰਭਵ ਹੋ ਜਾਵੇਗੀ।
ਦੱਸ ਦੇਈਏ ਕਿ ਕਰਨਾਟਕ ਦੇ ਸਰਹੱਦੀ ਇਲਾਕਿਆਂ ਦੇ ਲੋਕ ਸਸਤੀ ਸ਼ਰਾਬ ਖਰੀਦਣ ਲਈ ਗੁਆਂਢੀ ਸੂਬਿਆਂ ਵਿੱਚ ਚਲੇ ਜਾਂਦੇ ਹਨ। ਇਸ ਕਾਰਨ ਸਰਹੱਦੀ ਖੇਤਰ ਵਿੱਚ ਦੁਕਾਨਾਂ ’ਤੇ ਸ਼ਰਾਬ ਦੀ ਵਿਕਰੀ ਘੱਟ ਜਾਂਦੀ ਹੈ ਅਤੇ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਉਦਾਹਰਣ ਵਜੋਂ, ਗ੍ਰੇਟਾ ਨਾਮ ਦੀ ਸ਼ਰਾਬ ਦੀ 750 ਮਿਲੀਲੀਟਰ ਦੀ ਬੋਤਲ ਪਹਿਲਾਂ 2000 ਰੁਪਏ ਵਿੱਚ ਉਪਲੱਬਧ ਸੀ, ਜੋ ਹੁਣ 1700 ਤੋਂ 1800 ਰੁਪਏ ਵਿੱਚ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ 5000 ਰੁਪਏ ਦੀ ਸ਼ਰਾਬ ਦੀ ਬੋਤਲ 3600 ਤੋਂ 3700 ਰੁਪਏ ਵਿੱਚ ਅਤੇ 7100 ਰੁਪਏ ਦੀ ਸ਼ਰਾਬ ਦੀ ਬੋਤਲ 5200 ਰੁਪਏ ਵਿੱਚ ਉਪਲੱਬਧ ਹੋਵੇਗੀ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ, 7 ਲੋਕ ਗ੍ਰਿਫ਼ਤਾਰ
NEXT STORY