ਨਵੀਂ ਦਿੱਲੀ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਅਜਿਹੇ ਸ਼ਾਤਿਰ ਠੱਗ ਡਾਕਟਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨੇ 22 ਪੀੜਤਾਂ ਨਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਸੀ। ਜਾਣਕਾਰੀ ਅਨੁਸਾਰ 6 ਜੁਲਾਈ, 2022 ਨੂੰ 22 ਪੀੜਤਾਂ ਨੇ ਮਹਾਰਾਣੀ ਐਨਕਲੇਵ, ਉੱਤਮ ਨਗਰ ਦੇ ਇੰਦਰ ਬਹਾਦੁਰ ਸਿੰਘ ਖ਼ਿਲਾਫ਼ ਠੱਗੀ ਮਾਰਨ ਦੀ ਸ਼ਿਕਾਇਤ ਦਿੱਤੀ ਸੀ। ਮੁਲਜ਼ਮ ਡਾਕਟਰ ਲੱਕੀ ਡ੍ਰਾਅ ਸਕੀਮ ਚਲਾ ਰਿਹਾ ਸੀ ਅਤੇ ਪੀੜਤਾਂ ਕਮੇਟੀ ਦੇ ਨਾਂ ’ਤੇ ਵੀ ਰਕਮ ਲੈ ਰਿਹਾ ਸੀ। ਉਸ ਨੇ ਪੀੜਤਾਂ ਨੂੰ ਦਿਖਾਇਆ ਕਿ ਉਸ ਦੀ ਚਿਟ ਫੰਡ ਸਹਿਕਾਰੀ ਕਮੇਟੀ ਕਾਨੂੰਨ ਅਨੁਸਾਰ ਰਜਿਸਟਰਡ ਹੈ। ਇੰਝ ਉਸ ਨੇ ਭੋਲੇ-ਭਾਲੇ ਨਿਵੇਸ਼ਕਾਂ ਨੂੰ ਆਪਣੀ ਛੋਟੀ-ਛੋਟੀ ਬਚਤ ਉਸ ਦੇ ਮਾਧਿਅਮ ਰਾਹੀਂ ਯੋਜਨਾ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਢੰਗ ਨਾਲ ਉਸ ਨੇ 1,38,90,000 ਰੁਪਏ ਠੱਗ ਲਏ ਸਨ।
ਇਹ ਵੀ ਪੜ੍ਹੋ - ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ 'ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਡੀਸ਼ਾ 'ਚ ਮਾਲ ਗੱਡੀ ਦੇ ਡੱਬੇ 'ਚੋਂ 12 ਟੀਐੱਨਟੀ ਵਿਸਫੋਟਕ ਸਿਲੰਡਰ ਬਰਾਮਦ
NEXT STORY