ਹੈਦਰਾਬਾਦ- ਤੇਲੰਗਾਨਾ ਦੇ ਇਕ 6 ਸਾਲਾ ਬੱਚੇ ਨੇ ਡਾਕਟਰ ਨੂੰ ਜੋ ਅਪੀਲ ਕੀਤੀ ਉਹ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦੇਵੇਗੀ। ਬੱਚੇ ਨੂੰ ਜਦੋਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ ਤਾਂ ਉਸ ਨੇ ਡਾਕਟਰ ਨੂੰ ਕਿਹਾ,''ਮੇਰੇ ਕੋਲ ਸਿਰਫ਼ 6 ਮਹੀਨੇ ਬਚੇ ਹਨ, ਮਾਤਾ-ਪਿਤਾ ਨੂੰ ਮੇਰੇ ਕੈਂਸਰ ਬਾਰੇ ਨਾ ਦੱਸਣਾ।'' ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਲੋਕ ਇਸ ਬੱਚੇ ਬਾਰੇ ਜਾਣ ਸਕੇ।
ਹੈਦਰਾਬਾਦ ਦੇ ਅਪੋਲੋ ਹਸਪਤਾਲ 'ਚ ਨਿਊਰੋਲਾਜਿਸਟ ਡਾਕਟਰ ਸੁਧੀਰ ਕੁਮਾਰ ਨੇ ਇਸ ਬਾਰੇ ਟਵੀਟ ਕਰ ਕੇ ਲਿਖਿਆ,''6 ਸਾਲ ਦੀ ਉਮਰ ਦੇ ਬੱਚੇ ਨੇ ਮੈਨੂੰ ਕਿਹਾ, ਡਾਕਟਰ ਮੈਨੂੰ ਕੈਂਸਰ ਹੈ ਅਤੇ ਮੈਂ ਸਿਰਫ਼ 6 ਮਹੀਨੇ ਹੋਰ ਜਿਵਾਂਗਾ। ਮੇਰੇ ਮਾਤਾ-ਪਿਤਾ ਨੂੰ ਇਸ ਬਾਰੇ ਨਾ ਦੱਸਣਾ।'' ਡਾਕਟਰ ਨੇ ਦੱਸਿਆ ਇਕ ਨੌਜਵਾਨ ਜੋੜੇ ਨੇ ਓਪੀਡੀ 'ਚ ਆ ਕੇ ਕਿਹਾ ਉਨ੍ਹਾਂ ਦਾ ਪੁੱਤਰ ਬਾਹਰ ਇੰਤਜ਼ਾਰ ਕਰ ਰਿਹਾ ਹੈ। ਉਸ ਨੂੰ ਕੈਂਸਰ ਹੈ। ਜੋੜੇ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪੁੱਤ ਨੂੰ ਇਸ ਬੀਮਾਰੀ ਬਾਰੇ ਪਤਾ ਲੱਗੇ। ਬੱਚੇ ਦੇ ਮਾਤਾ-ਪਿਤਾ ਭਾਵੁਕ ਸਨ। ਉਨ੍ਹਾਂ ਕਿਹਾ ਕਿ ਉਨਾਂ ਦੇ ਪੁੱਤਰ ਦਾ ਇਲਾਜ ਕਰ ਦਿਓ। ਬੱਚੇ ਨੂੰ ਵ੍ਹੀਲਚੇਅਰ 'ਤੇ ਲਿਆਂਦਾ ਗਿਆ ਸੀ।''
ਬੱਚੇ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਇਕੱਲੇ ਡਾਕਟਰ ਨਾਲ ਗੱਲ ਕਰਨਾ ਚਾਹੁੰਦਾ ਹੈ। ਜਿਸ ਕਾਰਨ ਉਹ ਬਾਹਰ ਚਲੇ ਗਏ। ਬੱਚੇ ਨੇ ਕਿਹਾ ਡਾਕਟਰ ਮੈਂ ਆਈਪੈਡ 'ਤੇ ਬੀਮਾਰੀ ਬਾਰੇ ਸਭ ਕੁਝ ਪੜ੍ਹਿਆ ਹੈ ਅਤੇ ਮੈਨੂੰ ਪਤਾ ਹੈ ਕਿ ਮੈਂ ਸਿਰਫ਼ 6 ਮਹੀਨੇ ਹੋਰ ਜਿਊਂਦਾ ਰਹਾਂਗਾ ਪਰ ਮੈਂ ਇਸ ਨੂੰ ਆਪਣੇ ਮਾਤਾ-ਪਿਤਾ ਨਾਲ ਸਾਂਝਾ ਨਹੀਂ ਕੀਤਾ, ਕਿਉਂਕਿ ਉਹ ਪਰੇਸ਼ਾਨ ਹੋਣਗੇ। ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਕ੍ਰਿਪਾ ਇਸ ਨੂੰ ਉਨ੍ਹਾਂ ਨਾਲ ਸ਼ੇਅਰ ਨਾ ਕਰਨਾ। ਡਾਕਟਰ ਸੁਧੀਰ ਨੇ ਦੱਸਿਆ ਕਿ ਬੱਚੇ ਦੀ ਗੱਲ ਸੁਣਦੇ ਹੀ ਉਹ ਅੰਦਰ ਤੱਕ ਹਿੱਲ ਗਏ। ਉਨ੍ਹਾਂ ਨੇ ਖੁਦ ਨੂੰ ਸੰਭਾਲਿਆ। ਡਾਕਟਰ ਨੇ ਬੱਚੇ ਨੂੰ ਕਿਹਾ,''ਯਕੀਨੀ ਰੂਪ ਨਾਲ ਮੈਂ ਤੁਹਾਡੀ ਗੱਲ ਦਾ ਧਿਆਨ ਰੱਖਾਂਗਾ। ਮੈਂ ਉਸ ਦੇ ਮਾਤਾ-ਪਿਤਾ ਨੂੰ ਫੋਨ ਕੀਤਾ ਅਤੇ ਬੱਚੇ ਨੂੰ ਬਾਹਰ ਇੰਤਜ਼ਾਰ ਕਰਵਾਉਣ ਤੋਂ ਬਾਅਦ ਮੇਰੇ ਨਾਲ ਗੱਲ ਕਰਨ ਦੀ ਅਪੀਲ ਕੀਤੀ। ਮੈਂ ਉਨ੍ਹਾਂ ਨਾਲ ਪੂਰੀ ਗੱਲਬਾਤ ਸ਼ੇਅਰ ਕੀਤੀ। ਡਾਕਟਰ ਨੇ ਕਿਹਾ ਕਿ ਉਹ ਬੱਚੇ ਨਾਲ ਕੀਤਾ ਵਾਅਦਾ ਨਹੀਂ ਨਿਭਾ ਸਕਦੇ ਸਨ ਕਿਉਂਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ 'ਤੇ ਪਰਿਵਾਰ ਨੂੰ ਸਭ ਪਤਾ ਹੋਣਾ ਚਾਹੀਦਾ। ਉਨ੍ਹਾਂ ਕਿਹਾ,''ਬੱਚੇ ਦੇ ਮਾਤਾ-ਪਿਤਾ ਨੂੰ ਸਭ ਦੱਸ ਦਿੱਤਾ, ਕਿਉਂਕਿ ਇਹ ਜ਼ਰੂਰੀ ਸੀ। ਜੋ ਵੀ ਸਮਾਂ ਬਚਿਆ ਹੈ, ਮਾਤਾ-ਪਿਤਾ ਬੱਚੇ ਨਾਲ ਬਿਤਾਉਣ ਅਤੇ ਉਸ ਨੂੰ ਖੁਸ਼ੀਆਂ ਦੇਣ।''
ਪ੍ਰਵਾਸੀ ਭਾਰਤੀ ਦਿਵਸ ਸੰਮੇਲਨ: PM ਮੋਦੀ ਬੋਲੇ- ਵੈਸ਼ਵਿਕ ਮੰਚ 'ਤੇ ਸੁਣੀ ਜਾ ਰਹੀ ਹੈ ਭਾਰਤ ਦੀ ਆਵਾਜ਼
NEXT STORY