ਹੈਦਰਾਬਾਦ (ਭਾਸ਼ਾ)— ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਵਿਰੁੱਧ ਸ਼ਨੀਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਡਾਕਟਰਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਆਪਰੇਸ਼ਨ ਦੌਰਾਨ ਉਸ ਦੀ ਪਤਨੀ ਦੇ ਢਿੱਡ 'ਚ ਕੈਂਚੀ ਛੱਡ ਦਿੱਤੀ ਸੀ। ਪੁਲਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ ਡਾਕਟਰ ਵਲੋਂ ਕੀਤੀ ਗਈ ਲਾਪਰਵਾਹੀ ਦਾ ਮਾਮਲਾ ਸ਼ੁੱਕਰਵਾਰ ਉਸ ਸਮੇਂ ਸਾਹਮਣੇ ਆਇਆ, ਜਦੋਂ 33 ਸਾਲ ਦੀ ਔਰਤ ਨੇ ਢਿੱਡ ਵਿਚ ਦਰਦ ਹੋਣ ਤੋਂ ਬਾਅਦ ਹਸਪਤਾਲ ਗਈ ਅਤੇ ਐਕਸ-ਰੇਅ ਕਰਵਾਇਆ। ਐਕਸ-ਰੇਅ ਜ਼ਰੀਏ ਢਿੱਡ 'ਚ ਕੈਂਚੀ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਔਰਤ ਦੇ ਪਤੀ ਨੇ ਮਾਮਲਾ ਦਰਜ ਕਰਵਾਇਆ। ਪੁਲਸ ਨੇ ਦੱਸਿਆ ਕਿ ਔਰਤ ਦੀ ਜ਼ਿੰਦਗੀ ਅਤੇ ਵਿਅਕਤੀ ਸੁਰੱਖਿਆ ਨੂੰ ਖਤਰੇ 'ਚ ਪਾ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਡਾਕਟਰਾਂ ਦੀ ਇਕ ਟੀਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਜਵਾਹਰ ਸੁਰੰਗ ਹਾਦਸਾ : ਇਕ ਹੋਰ ਪੁਲਸ ਮੁਲਾਜ਼ਮ ਦੀ ਮਿਲੀ ਲਾਸ਼
NEXT STORY