ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਵੱਲੋਂ ਸੰਸਦ ਭਵਨ ਵਿਚ ਇਕ ਅਵਾਰਾ ਕੁੱਤਾ ਲਿਆਉਣ ਦੇ ਵਿਵਾਦ ਵਿਚਾਲੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਚੁਟਕੀ ਲੈਂਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜਕੱਲ ਅਜਿਹੀਆਂ ਗੱਲਾਂ ਹੀ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਉਨ੍ਹਾਂ ਨੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਬੁਲਾਰੇ ਪ੍ਰਦੀਪ ਭੰਡਾਰੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਵਿਰੋਧੀ ਨੇਤਾਵਾਂ ਦੀ ਤੁਲਨਾ ਕੁੱਤਿਆਂ ਨਾਲ ਕਰ ਰਹੇ ਹਨ। ਪਰਿਵਾਰਵਾਦੀ ਲੋਕਤੰਤਰ ਦੇ ਮੰਦਰ ਨਾਲ ਅਜਿਹਾ ਵਿਵਹਾਰ ਕਰਦੇ ਹਨ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿਚ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੁੱਤਾ ਅੱਜ ਦਾ ਮੁੱਖ ਵਿਸ਼ਾ ਹੈ। ਵਿਚਾਰੇ ਕੁੱਤੇ ਨੇ ਕੀ ਕੀਤਾ ਹੈ? ਕੁੱਤਾ ਇਥੇ ਆਇਆ ਸੀ। ਉਸਨੂੰ ਇਜਾਜ਼ਤ ਕਿਉਂ ਨਹੀਂ ਹੈ? ਉਨ੍ਹਾਂ ਸੰਸਦ ਭਵਨ ਦੀ ਇਮਾਰਤ ਵੱਲ ਇਸ਼ਾਰਾ ਕੀਤਾ ਅਤੇ ਵਿਸਤਾਰ ਵਿਚ ਜਾਏ ਬਿਨਾਂ ਕਿਹਾ ਕਿ ਇਥੇ ਪਾਲਤੂ ਜਾਨਵਰਾਂ ਨੂੰ ਲਿਆਉਣ ਦੀ ਇਜਾਜ਼ਤ ਨਹੀਂ ਹੈ ਪਰ ਉਨ੍ਹਾਂ ਨੂੰ ਅੰਦਰ ਇਜਾਜ਼ਤ ਹੈ।
DRDO ਦਾ ਵੱਡਾ ਕਾਰਨਾਮਾ, ਫਾਈਟਰ ਜੈੱਟ ਐਸਕੇਪ ਸਿਸਟਮ ਦਾ ਕੀਤਾ ਸਫਲ ਪ੍ਰੀਖਣ
NEXT STORY