ਨਵੀਂ ਦਿੱਲੀ (ਮੁਕੇਸ਼ ਠਾਕੁਰ/ਨਵੋਦਿਆ ਟਾਈਮਜ਼)— ਭਾਰਤੀ ਰੇਲਵੇ ਦੀ ਤਰ੍ਹਾ ਹੀ ਹਵਾਬਾਜ਼ੀ ਮੰਤਰਾਲੇ ਵੀ ਜਲਦ ਹੀ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨੂੰ ਲੈ ਕੇ ਬਹੁਤ ਪਹਿਲਾਂ ਸਾਰੇ ਪ੍ਰਮੁੱਖ ਏਅਰਪੋਰਟ ਨੂੰ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ, ਜਿਸ 'ਚ ਸੇਵਾ ਸ਼ੁਰੂ ਹੋਣ ਦੇ ਬਾਅਦ ਏਅਰਪੋਰਟ 'ਤੇ ਵਰਤੀ ਜਾਣ ਵਾਲੀਆਂ ਸਾਰੀਆਂ ਪ੍ਰਕਿਰਿਆਵਾਂ ਸਮਾਜਿਕ ਦੂਰੀ ਤੇ ਨੋ ਟੱਚ ਨਿਯਮ ਨੂੰ ਅਪਣਾਉਂਦੇ ਹੋਏ ਪੂਰੀ ਕੀਤੀ ਜਾ ਸਕੇ। ਪੂਰੀ ਤਿਆਰੀ ਦੀ ਜਾਂਚ ਦੇ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੀ ਇਕ ਸੰਯੁਕਤ ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ. ਜੀ. ਆਈ.) ਦਾ ਦੌਰਾ ਕੀਤ ਤੇ ਨਿਦਰੇਸ਼ਾਂ ਦੇ ਆਧਾਰ 'ਤੇ ਕੀਤੀ ਗਈ ਤਿਆਰੀ ਦਾ ਜਾਇਜ਼ਾ ਲਿਆ। ਇਸ ਦੌਰੇ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੇ ਇਕ ਟਵੀਟ ਕਰ ਯਾਤਰੀਆਂ ਦੇ ਲਈ ਦਿਸ਼ਾ ਨਿਰਦੇਸ਼ਾਂ ਵੀ ਜਾਰੀ ਕੀਤਾ ਹੈ। ਸੂਤਰਾਂ ਨੇ ਅਨੁਸਾਰ ਟੀਮ ਉਪਲੱਬਧ ਸਹੂਲਤਾਂ ਤੋਂ ਸੰਤੁਸ਼ਟ ਸੀ। ਇਹ ਟੀਮ ਦਿੱਲੀ ਦੇ ਨਾਲ ਹੀ ਦੇਸ਼ ਦੇ ਹੋਰ ਏਅਰਪੋਰਟ ਦਾ ਵੀ ਦੌਰਾ ਕਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਉਡਾਣ ਨੂੰ ਹਰੀ ਝੰਡੀ ਦੇਵੇਗੀ।
ਕੀ ਸਿੱਖਿਆ ਪ੍ਰਬੰਧ ਸਰਕਾਰ ਨੂੰ ਆਪਣੇ ਹੱਥਾਂ ਵਿਚ ਲੈ ਲੈਣੇ ਚਾਹੀਦੇ ਹਨ ?
NEXT STORY