ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘਪਲੇ ਦੇ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਦੀਆਂ ਉਮੀਦਾਂ ਨੂੰ ਝਟਕਾ ਦਿੰਦੇ ਹੋਏ ਡੋਮੀਨਿਕਾ ਨੇ ਕਿਹਾ ਹੈ ਕਿ ਉਹ ਆਪਣੇ ਇੱਥੇ ਫੜੇ ਗਏ ਕਾਰੋਬਾਰੀ ਨੂੰ ਐਂਟੀਗੁਆ ਦੇ ਹਵਾਲੇ ਕਰੇਗਾ, ਜਿੱਥੇ ਦਾ ਉਹ ਨਾਗਰਿਕ ਹੈ। ਡੋਮੀਨਿਕਾ ਦੇ ਰਾਸ਼ਟਰੀ ਸੁਰੱਖਿਆ ਅਤੇ ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਐਂਟੀਗੁਆ ਦੇ ਪੀ.ਐੱਮ. ਨੇ ਕਿਹਾ ਸੀ ਕਿ ਚੌਕਸੀ ਨੂੰ ਉਨ੍ਹਾਂ ਦਾ ਦੇਸ਼ ਵਾਪਸ ਨਹੀਂ ਲਵੇਗਾ ਅਤੇ ਉਸ ਨੂੰ ਸਿੱਧੇ ਭਾਰਤ ਭੇਜ ਦਿੱਤਾ ਜਾਵੇ।
ਇਹ ਵੀ ਪੜ੍ਹੋ- ਗ੍ਰਹਿ ਮੰਤਰਾਲਾ ਨੇ ਕੋਰੋਨਾ ਖ਼ਿਲਾਫ਼ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ 30 ਜੂਨ ਤੱਕ ਵਧਾਇਆ
ਐਂਟੀਗੁਆ ਦੀ ਨਾਗਰਿਕਤਾ ਲੈ ਚੁੱਕਾ ਮੇਹੁਲ ਚੌਕਸੀ ਪਿਛਲੇ ਦਿਨੀਂ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ ਅਤੇ ਕਿਊਬਾ ਜਾਣ ਤੋਂ ਪਹਿਲਾਂ ਉਸ ਨੂੰ ਡੋਮੀਨਿਕਾ ਤੋਂ ਫੜਿਆ ਗਿਆ। ਡੋਮੀਨਿਕਾ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਰਕਾਰ ਐਂਟੀਗੁਆ ਪ੍ਰਸ਼ਾਸਨ ਦੇ ਨਾਲ ਸੰਪਰਕ ਵਿੱਚ ਹੈ ਅਤੇ ਹਵਾਲਗੀ ਕਰਣ ਲਈ ਵਿਵਸਥਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਂਟੀਗੁਆ ਅਤੇ ਬਰਮੂਡਾ ਦੇ ਪ੍ਰਧਾਨ ਮੰਤਰੀ ਗੈਸਟੋਂ ਬ੍ਰਾਉਨ ਨੇ ਡੋਮੀਨਿਕਾ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੀ.ਐੱਨ.ਬੀ. ਘਪਲੇ ਦੇ ਦੋਸ਼ੀ ਨੂੰ ਸਿੱਧਾ ਭਾਰਤ ਭੇਜ ਦਿੱਤਾ ਜਾਵੇ।
ਇਹ ਵੀ ਪੜ੍ਹੋ- ਲਾਪਰਵਾਹੀ ਦੀ ਹੱਦ: ਯੂ.ਪੀ. 'ਚ ਕੋਰੋਨਾ ਮਰੀਜ਼ਾਂ ਨੂੰ ਵੰਡੀ ਗਈ ਐਕਸਪਾਇਰ ਦਵਾਈ, ਕਾਰਨ ਦੱਸੋ ਨੋਟਿਸ ਜਾਰੀ
WIC ਨਿਊਜ਼ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਦੀਆਂ ਅਟਕਲਾਂ ਹਨ ਦੀ ਚੌਕਸੀ ਨੂੰ ਭਾਰਤ ਪ੍ਰਤਪਿਤ ਦੇ ਹਵਾਲੇ ਕੀਤਾ ਜਾਵੇਗਾ ਪਰ ਉਸ ਨੂੰ ਐਂਟੀਗੁਆ ਭੇਜਿਆ ਜਾਵੇਗਾ। ਉਨ੍ਹਾਂ ਕਿਹਾ, ਚੌਕਸੀ 'ਤੇ ਗ਼ੈਰ-ਕਾਨੂੰਨੀ ਰੂਪ ਨਾਲ ਡੋਮੀਨਿਕਾ ਵਿੱਚ ਵੜਣ ਦਾ ਦੋਸ਼ ਹੈ, ਉਸ ਨੂੰ ਐਂਟੀਗੁਆ ਅਤੇ ਬਰਮੂਡਾ ਦੇ ਹਵਾਲੇ ਕੀਤਾ ਜਾਵੇਗਾ, ਜਿੱਥੇ ਦਾ ਉਹ ਚਾਰ ਸਾਲ ਤੋਂ ਨਾਗਰਿਕ ਹੈ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਮ੍ਰਿਤਕ 67 ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਚੌਕਸੀ ਸਮੁੰਦਰੀ ਰਸਤੇ ਉਨ੍ਹਾਂ ਦੇ ਦੇਸ਼ ਵਿੱਚ ਵੜਿਆ ਸੀ। ਕੈਰੇਬਿਆਈ ਆਈਲੈਂਡ ਡੋਮੀਨਿਕਾ ਦਾ ਇਸਤੇਮਾਲ ਕਿਊਬਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਗ਼ੈਰ-ਕਾਨੂੰਨੀ ਰੂਪ ਨਾਲ ਵੜਣ ਲਈ ਕੀਤਾ ਜਾਂਦਾ ਹੈ। ਮੇਹੁਲ ਚੌਕਸੀ ਪੀ.ਐੱਨ.ਬੀ. ਘਪਲੇ ਦਾ ਦੋਸ਼ੀ ਹੈ। ਦੋਸ਼ ਹੈ ਕਿ ਉਸ ਨੇ ਆਪਣੇ ਭਾਂਜੇ ਨੀਰਵ ਮੋਦੀ ਨਾਲ ਮਿਲਕੇ ਪੀ.ਐੱਨ.ਬੀ. ਵਿੱਚ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਗੜਬੜੀ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਂਦਰ ਸਰਕਾਰ ਨੇ ਮ੍ਰਿਤਕ 67 ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
NEXT STORY