ਹਰ ਘਰ ’ਚ ਰਸੋਈ ਦੀ ਮਹੱਤਵਪੂਰਨ ਜਗ੍ਹਾ ਹੁੰਦੀ ਹੈ। ਵਾਸਤੂ ਅਨੁਸਾਰ, ਰਸੋਈ ਘਰ ’ਚ ਸੁਖ-ਸ਼ਾਂਤੀ, ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ। ਮਾਨਤਾ ਹੈ ਕਿ ਰਸੋਈਘਰ ’ਚ ਕੁਝ ਚੀਜ਼ਾਂ ਕਦੀ ਵੀ ਖ਼ਤਮ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਘਰ ’ਚ ਨਕਰਾਤਮਕ ਊਰਜਾ ਸੰਚਾਰ ਹੋ ਸਕਦਾ ਹੈ। ਇਸ ਕਾਰਨ ਘਰ ਦੀ ਬਰਕਤ ਅਤੇ ਖ਼ੁਸ਼ੀਆਂ ’ਚ ਵੀ ਕਮੀ ਆ ਸਕਦੀ ਹੈ। ਅਜਿਹੇ ’ਚ ਇਨ੍ਹਾਂ ਚੀਜ਼ਾਂ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਨਵੀਆਂ ਲੈ ਆਉਣੀਆਂ ਚਾਹੀਦੀਆਂ ਹਨ। ਚੱਲੋ ਜਾਣਦੇ ਹਾਂ
ਇਨ੍ਹਾਂ ਚੀਜ਼ਾਂ ਦੇ ਬਾਰੇ ’ਚ
ਆਟਾ : ਅਕਸਰ ਕਈ ਲੋਕ ਰਸੋਈ ’ਚ ਆਟਾ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਹੀ ਲੈ ਕੇ ਆਉਂਦੇ ਹਨ ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਵਾਸਤੂ ਅਨੁਸਾਰ ਇਸ ਨਾਲ ਧਨ ਅਤੇ ਸਮਾਨ ’ਚ ਸਨਮਾਨ ਦੀ ਕਮੀ ਹੋ ਸਕਦੀ ਹੈ। ਅਜਿਹੇ ’ਚ ਆਟਾ ਖ਼ਤਮ ਹੋਣ ਤੋਂ ਪਹਿਲਾਂ ਹੀ ਆਟਾ ਵਾਲੇ ਡੱਬੇ ਨੂੰ ਭਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਟੇ ਵਾਲੇ ਡੱਬੇ ਨੂੰ ਝਾੜਨ ਤੋਂ ਵੀ ਬਚਣਾ ਚਾਹੀਦਾ ਹੈ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਹਲਦੀ : ਮਸਾਲਿਆਂ ’ਚ ਵਰਤੋਂ ਹੋਣ ਵਾਲੀ ਹਲਦੀ ਧਾਰਮਿਕ ਨਜ਼ਰੀਏ ਵਜੋਂ ਸ਼ੁੱਭ ਮੰਨੀ ਜਾਂਦੀ ਹੈ। ਜੋਤਿਸ਼ ਅਨੁਸਾਰ, ਇਸਦਾ ਸੰਬੰਧ ਬ੍ਰਹਮਸਪਤੀ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਰਸੋਈ ’ਚ ਹਲਦੀ ਖ਼ਤਮ ਹੋਣਾ ਗੁਰਦੋਸ਼ ਦੇ ਬਰਾਬਰ ਮੰਨਿਆ ਜਾਂਦਾ ਹੈ। ਗੁਰਦੋਸ਼ ਦੇ ਕਾਰਨ ਜੀਵਨ ’ਚ ਪੈਸੇ ਦੀ ਕਿੱਲਤ ਅਤੇ ਕਰੀਅਰ ’ਚ ਰੁਕਾਵਟ ਪੈਦਾ ਹੋ ਸਕਦੀ ਹੈ। ਵਾਸਤੂ ਅਨੁਸਾਰ ਰਸੋਈਘਰ ’ਚ ਹਲਦੀ ਦਾ ਖ਼ਤਮ ਹੋਣਾ ਧਨ ਅਤੇ ਵੈਭਵ ’ਚ ਕਮੀ ਦੇ ਕਾਰਨ ਸ਼ੁਭ ਕੰਮਾਂ ’ਚ ਰੁਕਾਵਟ ਪੈਣ ਦੀ ਸੰਭਾਵਨਾ ਦਾ ਸੰਕੇਤ ਦਿੰਦਾ ਹੈ। ਇਸ ਲਈ ਕਦੀ ਵੀ ਰਸੋਈ ’ਚ ਹਲਦੀ ਖ਼ਤਮ ਨਾ ਹੋਣ ਦਿਓ। ਇਸ ਤੋਂ ਇਲਾਵਾ ਹਲਦੀ ਕਦੇ ਵੀ ਕਿਸੇ ਨੂੰ ਦੇਣ ਅਤੇ ਉਸ ਤੋਂ ਲੈਣ ਤੋਂ ਵੀ ਬਚਣਾ ਚਾਹੀਦਾ ਹੈ।
ਨਮਕ : ਨਮਕ ਨੂੰ ਰਾਹੂ ਦਾ ਪਦਾਰਥ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਰਸੋਈ ’ਚ ਨਮਕ ਖ਼ਤਮ ਹੋਣ ਨਾਲ ਘਰ ਅਤੇ ਪਰਿਵਾਰ ’ਤੇ ਰਾਹੁ ਦੀ ਬੁਰੀ ਨਜ਼ਰ ਪੈਣ ਦਾ ਡਰ ਰਹਿੰਦਾ ਹੈ। ਇਸ ਨਾਲ ਬਣਦੇ ਕੰਮ ਵਿਗੜਦੇ ਅਤੇ ਆਰਥਿਕ ਤੰਗੀ ਝੱਲਣੀ ਪੈ ਸਕਦੀ ਹੈ। ਇਸ ਤੋਂ ਬਚਣ ਲਈ ਕਦੀ ਵੀ ਰਸੋਈ ’ਚੋਂ ਨਮਕ ਦਾ ਡੱਬਾ ਖ਼ਾਲੀ ਨਹੀਂ ਹੋਣ ਦੇਣਾ ਚਾਹੀਦਾ। ਇਸ ਨਾਲ ਹੀ ਕਿਸੇ ਦੂਸਰੇ ਵਿਅਕਤੀ ਤੋਂ ਨਮਕ ਮੰਗਣ ਅਤੇ ਉਸ ਨੂੰ ਦੇਣ ਤੋਂ ਵੀ ਬਚਣਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਨਾਲ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੌਲ : ਕਈ ਲੋਕ ਚੌਲ ਦਾ ਸੇਵਨਾ ਬਹੁਤ ਘੱਟ ਕਰਦੇ ਹਨ। ਇਸ ਲਈ ਉਹ ਘਰ ’ਚ ਘੱਟ ਮਾਤਰਾ ’ਚ ਚੌਲ ਰੱਖਦੇ ਹਨ। ਪਰ ਚੌਲਾਂ ਦਾ ਸੰਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਜੋ ਦੌਲਤ, ਵਿਕਾਸ ਅਤੇ ਪਦਾਰਥਕ ਸੁੱਖਾਂ ਦਾ ਕਾਰਕ ਹੈ। ਜੋਤਿਸ਼ ਸ਼ਾਸਤਰ ਜਾਂ ਵਾਸਤੂ ਅਨੁਸਾਰ ਰਸੋਈ ਵਿੱਚ ਚੌਲਾਂ ਦੀ ਕਮੀ ਹੋਣ ਨਾਲ ਸ਼ੁਕਰ ਦੋਸ਼ ਹੋ ਸਕਦਾ ਹੈ। ਇਸ ਕਾਰਨ ਪਤੀ-ਪਤਨੀ ਵਿਚਕਾਰ ਤਣਾਅ ਅਤੇ ਖਟਾਸ ਪੈਦਾ ਹੋ ਸਕਦੀ ਹੈ। ਇਸ ਲਈ ਰਸੋਈ 'ਚੋਂ ਚੌਲਾਂ ਨੂੰ ਕਦੇ ਵੀ ਖ਼ਤਮ ਨਾ ਹੋਣ ਦਿਓ।
ਸਰ੍ਹੋਂ ਦਾ ਤੇਲ: ਖਾਣ ਬਣਾਉਣ ’ਚ ਇਸਤੇਮਾਲ ਹੋਣ ਵਾਲਾ ਸਰ੍ਹੋਂ ਦਾ ਤੇਲ ਨਿਆਂ ਦਾ ਦੇਵਤਾ ਸ਼ਨੀ ਨਾਲ ਸੰਬੰਧ ਰੱਖਦਾ ਹੈ। ਇਸ ਨਾਲ ਰਸੋਈ ਘਰ ’ਚ ਖ਼ਤਮ ਹੋਣ ’ਤੇ ਸ਼ਨੀਦੇਵ ਦੀ ਬੁਰੀ ਨਜ਼ਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਰਸੋਈ ’ਚੋਂ ਸਰ੍ਹੋਂ ਦਾ ਤੇਲ ਖ਼ਤਮ ਹੋਣ ਤੋਂ ਪਹਿਲਾਂ ਹੀ ਇਸ ਨੂੰ ਖ਼ਰੀਦ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁੰਡਲੀ ’ਚ ਸ਼ਨੀ ਮਜ਼ਬੂਤ ਕਰਨ ਲਈ ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦਾ ਦਾਨ ਵੀ ਕਰਨਾ ਚਾਹੀਦਾ ਹੈ।
ਨੋਟ - ਇਹ ਜਾਣਕਾਰੀ ਆਮ ਧਾਰਨਾਵਾਂ 'ਤੇ ਆਧਾਰਿਤ ਹੈ। ਭਾਵੇਂ ਇਸ ਪਿੱਛੇ ਕੋਈ ਧਾਰਮਿਕ ਮਹੱਤਤਾ ਅਤੇ ਵਿਗਿਆਨਕ ਆਧਾਰ ਨਹੀਂ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਵਿੱਚ ਵਿਸ਼ਵਾਸ ਕਰਦੇ ਹਨ।
ਨੋਟ : ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿੱਤ ਮੰਤਰੀ ਦੇ ਬਜਟ ਪੇਸ਼ ਕਰਨ ਦੌਰਾਨ ਆਪਣਾ ਸਿਰ ਫੜੇ ਹੋਏ ਦਿੱਸੇ ਰਾਹੁਲ ਗਾਂਧੀ, ਤਸਵੀਰ ਵਾਇਰਲ
NEXT STORY