ਮੁੰਬਈ, (ਭਾਸ਼ਾ)- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੀਰਵਾਰ ਦਾਅਵਾ ਕਰਦਿਆਂ ਕਿਹਾ ਕਿ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਗੱਠਜੋੜ ਕੁੱਲ 288 ’ਚੋਂ 160 ਤੋਂ 165 ਸੀਟਾਂ ਜਿੱਤੇਗਾ ਤੇ ਸੂਬੇ ’ਚ ਇਕ ਸਥਿਰ ਸਰਕਾਰ ਦੇਵੇਗਾ।
ਰਾਜ ਸਭਾ ਮੈਂਬਰ ਰਾਊਤ ਨੇ ਕਿਹਾ ਕਿ ਐੱਮ. ਵੀ. ਏ. ਆਗੂ ਸ਼ਨੀਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮੀਟਿੰਗ ਕਰਨਗੇ।
ਬੁੱਧਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਜ਼ਿਆਦਾਤਰ ਐਗਜ਼ਿਟ ਪੋਲ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੀ ਜਿੱਤ ਦਾ ਅਨੁਮਾਨ ਦਰਸਾ ਰਹੇ ਹਨ, ਜਦ ਕਿ ਕੁਝ ਕੁ ਨੇ ਪੱਛਮੀ ਸੂਬੇ ’ਚ ਐੱਮ. ਵੀ. ਏ. ਗੱਠਜੋੜ ਦੀ ਚੜ੍ਹਤ ਦਿਖਾਈ।
ਰਾਊਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਤੇ ਸਾਡੇ ਸਹਿਯੋਗੀ, ਜਿਨ੍ਹਾਂ ’ਚ ਪੀ. ਡਬਲਯੂ. ਪੀ., ਸਮਾਜਵਾਦੀ ਪਾਰਟੀ, ਖੱਬਪੱਖੀ ਪਾਰਟੀਆਂ ਵਰਗੀਆਂ ਛੋਟੀਆਂ ਪਾਰਟੀਆਂ ਸ਼ਾਮਲ ਹਨ, ਬਹੁਮਤ ਦਾ ਅੰਕੜਾ ਪਾਰ ਕਰ ਰਹੇ ਹਾਂ। ਅਸੀਂ 160-165 ਸੀਟਾਂ ਜਿੱਤ ਰਹੇ ਹਾਂ, ਸੂਬੇ ’ਚ ਇਕ ਸਥਿਰ ਸਰਕਾਰ ਹੋਵੇਗੀ। ਮੈਂ ਇਹ ਬਹੁਤ ਵਿਸ਼ਵਾਸ ਨਾਲ ਕਹਿ ਸਕਦਾ ਹਾਂ।
ਡਿਜੀਟਲ ਅਰੈਸਟ ਕਰ ਕੇ ਖਾਤਿਆਂ ’ਚੋਂ ਕਮਾਈ ਉਡਾਉਣ ਵਾਲੇ ਗ੍ਰਿਫਤਾਰ
NEXT STORY