ਹਰਿਦੁਆਰ (ਏਜੰਸੀ)- ਨਿਠਾਰੀ ਪਿੰਜਰ ਬਰਾਮਦਗੀ ਮਾਮਲੇ ਵਿਚ ਮੁੱਖ ਦੋਸ਼ੀ ਰਹੇ ਸੁਰਿੰਦਰ ਕੋਲੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਹਰਿਦੁਆਰ ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਦੌਰਾਨ ਅਜਿਹਾ ਜਾਪਦਾ ਹੈ ਕਿ ਕੋਲੀ ਨੇ ਕਥਿਤ ਤੌਰ ’ਤੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਹਰਿਦੁਆਰ ਦੇ ਪੁਲਸ ਨਗਰ ਉਪ-ਕਪਤਾਨ ਸ਼ਿਸ਼ੂਪਾਲ ਸਿੰਘ ਨੇਗੀ ਨੇ ਦੱਸਿਆ ਕਿ ਸਪਤਰਿਸ਼ੀ ਇਲਾਕੇ ਵਿਚ ਸਥਿਤ ਚਾਹ ਦੀ ਦੁਕਾਨ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ।
ਪੁਲਸ ਨੂੰ ਸੁਰਿੰਦਰ ਕੋਲੀ ਦੇ ਗਲੇ ਵਿਚ ਰੱਸੀ ਦਾ ਫਾਹਾ ਬੰਨ੍ਹਿਆ ਹੋਇਆ ਮਿਲਿਆ ਜਦੋਂਕਿ ਛੱਤ ’ਤੇ ਲੱਗੇ ਪੱਖੇ ਨਾਲ ਵੀ ਰੱਸੀ ਦਾ ਇਕ ਟੁਕੜਾ ਬੰਨ੍ਹਿਆ ਹੋਇਆ ਸੀ। ਨੇਗੀ ਨੇ ਕਿਹਾ ਕਿ ਖਦਸ਼ਾ ਹੈ ਕਿ ਮਰਨ ਤੋਂ ਬਾਅਦ ਲਾਸ਼ ਦੇ ਭਾਰ ਨਾਲ ਰੱਸੀ ਟੁੱਟ ਗਈ ਅਤੇ ਉਹ ਹੇਠਾਂ ਡਿੱਗ ਗਿਆ। ਨਿਠਾਰੀ ਕਾਂਡ ਵਿਚ ਅਦਾਲਤ ਵੱਲੋਂ ਬਰੀ ਹੋਣ ਤੋਂ ਬਾਅਦ ਉਹ ਕੁਝ ਦਿਨਾਂ ਤੋਂ ਹਰਿਦੁਆਰ ਵਿਚ ਰਹਿ ਰਿਹਾ ਸੀ। ਨਿਠਾਰੀ ਕਾਂਡ 2006 ਵਿਚ ਸਾਹਮਣੇ ਆਇਆ ਸੀ ਜਦੋਂ ਨੋਇਡਾ ਦੇ ਸੈਕਟਰ 31 ਵਿਚ ਕਾਰੋਬਾਰੀ ਮੋਹਿੰਦਰ ਸਿੰਘ ਪੰਧੇਰ ਦੇ ਬੰਗਲੇ ਦੇ ਪਿਛਲੇ ਹਿੱਸੇ ਅਤੇ ਨਾਲੀਆਂ ਵਿਚੋਂ ਪਿੰਜਰ, ਖੋਪੜੀਆਂ ਅਤੇ ਹੱਡੀਆਂ ਮਿਲੀਆਂ ਸਨ।
ਕਈ ਬੱਚਿਆਂ ਤੇ ਔਰਤਾਂ ਦੇ ਗਾਇਬ ਹੋਣ ਅਤੇ ਉਨ੍ਹਾਂ ਦੇ ਕਤਲਾਂ ਦਾ ਪਤਾ ਲੱਗਣ ਤੋਂ ਬਾਅਦ ਇਸ ਘਟਨਾ ਨੇ ਪੂਰੇ ਦੇਸ਼ ਵਿਚ ਰੋਸ ਪੈਦਾ ਕਰ ਦਿੱਤਾ ਸੀ। ਮਾਮਲੇ ਵਿਚ ਸਹਿ-ਦੋਸ਼ੀ ਪੰਧੇਰ ਵੀ ਕਈ ਸਾਲਾਂ ਤੱਕ ਜੇਲ੍ਹ ਵਿਚ ਰਿਹਾ ਪਰ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ 20 ਅਕਤੂਬਰ 2023 ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਨਿਠਾਰੀ ਕਾਂਡ ਵਿਚ ਇਕੋ-ਇਕ ਦੋਸ਼ੀ ਸੁਰਿੰਦਰ ਕੋਲੀ ਨੂੰ ਵੀ ਸੁਪਰੀਮ ਕੋਰਟ ਨੇ 2025 ਵਿਚ ਆਖਰੀ ਮਾਮਲੇ ਵਿਚ ਬਰੀ ਕਰ ਦਿੱਤਾ ਸੀ। ਇਹ ਨਿਠਾਰੀ ਕਾਂਡ ਨਾਲ ਸਬੰਧਤ 13ਵਾਂ ਮਾਮਲਾ ਸੀ ਜਿਸ ਵਿਚ ਕੋਲੀ ਨੂੰ ਬਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਇਸੇ ਤਰ੍ਹਾਂ ਦੇ 12 ਹੋਰ ਮਾਮਲਿਆਂ ਵਿਚ ਬਰੀ ਕੀਤਾ ਜਾ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਤਿਨ ਨੇ ਹੱਥ ਹਿਲਾ ਕੇ ਬ੍ਰਿਕਸ ਸੰਮੇਲਨ ਨੂੰ ਦਿਲਚਸਪ ਬਣਾਇਆ
NEXT STORY