ਅਯੁੱਧਿਆ- ਰਾਮ ਦੀ ਨਗਰੀ ਅਯੁੱਧਿਆ 'ਚ 30 ਅਕਤੂਬਰ ਨੂੰ ਦੀਪ ਉਤਸਵ 'ਚ ਸ਼ਰਧਾਲੂ ਆਨਲਾਈਨ ਹਿੱਸਾ ਲੈ ਸਕਦੇ ਹਨ। ਅਯੁੱਧਿਆ ਵਿਕਾਸ ਅਥਾਰਟੀ ਦੀਪ ਉਤਸਵ-2024 ਦੇ ਮੌਕੇ 'ਤੇ ਭਗਵਾਨ ਸ਼੍ਰੀ ਰਾਮ ਦੇ ਨਾਮ 'ਤੇ ਇਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਕਈ ਸਾਲਾਂ ਤੋਂ ਛੋਟੀ ਦੀਵਾਲੀ ਦੇ ਮੌਕੇ 'ਤੇ, ਅਯੁੱਧਿਆ 'ਚ ਸਰਯੂ ਦੇ ਕੰਢੇ 'ਤੇ ਰੋਸ਼ਨੀ ਦਾ ਇਕ ਵਿਸ਼ਾਲ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ 'ਚ ਸਮੇਂ-ਸਮੇਂ 'ਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਹੋਰ ਮਾਣਯੋਗ ਵਿਅਕਤੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੁੰਦੇ ਹਨ। ਇਸ ਸਾਲ ਵੀ 30 ਅਕਤੂਬਰ ਨੂੰ ਦੀਪ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਦੀਪ ਉਤਸਵ ਲਈ ਨਾ ਆਉਣ ਵਾਲੇ ਸ਼ਰਧਾਲੂਆਂ ਲਈ ਬਣਾਈ ਗਈ ਸਹੂਲਤ
ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਇਸ ਦੀਪ ਉਤਸਵ 'ਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ। ਬਹੁਤ ਸਾਰੇ ਸ਼ਰਧਾਲੂ ਅਜਿਹੇ ਹਨ, ਜੋ ਇਸ ਮਹਾਨ ਤਿਉਹਾਰ ਵਿਚ ਨਹੀਂ ਆ ਸਕਦੇ ਪਰ ਆਨਲਾਈਨ ਮਾਧਿਅਮ ਰਾਹੀਂ ਦੀਵੇ ਦਾਨ ਕਰਕੇ ਦੀਵਿਆਂ ਦੇ ਇਸ ਮਹਾਨ ਤਿਉਹਾਰ ਵਿਚ ਆਪਣਾ ਸਹਿਯੋਗ ਕਰ ਸਕਦੇ ਹਨ। ਸ਼ਰਧਾਲੂਆਂ ਲਈ ਇਸ ਸਾਲ ਵੀ ਦੀਪ ਉਤਸਵ ਮੌਕੇ 'ਰਾਮ ਦੇ ਨਾਮ 'ਤੇ ਏਕ ਦੀਆ' ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਹੈ। ਸਰਯੂ ਦੇ ਕੁੱਲ 55 ਘਾਟਾਂ 'ਤੇ ਮਾਰਕਿੰਗ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਘਾਟ ਕੋਆਰਡੀਨੇਟਰ ਇੰਚਾਰਜ ਦੀ ਦੇਖ-ਰੇਖ ਹੇਠ ਇਨ੍ਹਾਂ ਪਛਾਣੀਆਂ ਥਾਵਾਂ 'ਤੇ 28 ਲੱਖ ਦੀਵੇ ਲਗਾਏ ਜਾਣਗੇ।
ਤੁਸੀਂ ਇਸ ਲਿੰਕ 'ਤੇ ਜਾ ਕੇ ਦੀਵੇ ਦਾਨ ਕਰ ਸਕਦੇ ਹੋ
ਅਯੁੱਧਿਆ ਵਿਕਾਸ ਅਥਾਰਟੀ ਦੇ ਵਾਈਸ ਚੇਅਰਮੈਨ ਅਸ਼ਵਨੀ ਕੁਮਾਰ ਪਾਂਡੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਦੇਸ਼-ਵਿਦੇਸ਼ 'ਚ ਬੈਠੇ ਸ਼ਰਧਾਲੂ ਆਪਣੀ ਇੱਛਾ ਅਨੁਸਾਰ ਆਨਲਾਈਨ ਮਾਧਿਅਮ ਰਾਹੀਂ ਦਾਨ ਦੇ ਸਕਣਗੇ। ਅਯੁੱਧਿਆ ਵਿਚ ਪ੍ਰਕਾਸ਼ ਉਤਸਵ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੇ ਬਦਲੇ ਉਨ੍ਹਾਂ ਨੂੰ ਪ੍ਰਸਾਦ ਵੀ ਭੇਜਿਆ ਜਾਵੇਗਾ। ਇਹ ਪ੍ਰਸਾਦ ਉੱਤਰ ਪ੍ਰਦੇਸ਼ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਵਲੋਂ ਤਿਆਰ ਕੀਤਾ ਜਾਵੇਗਾ। ਦਿਲਚਸਪੀ ਰੱਖਣ ਵਾਲੇ ਸ਼ਰਧਾਲੂ http://www.divyaayodhya.com/bookdiyaprasad 'ਤੇ ਜਾ ਕੇ ਦਾਨ ਕਰ ਸਕਦੇ ਹਨ।
ਸਰਕਾਰ ਦੀ ਸਖ਼ਤੀ : ਸਾਲ 2026 ਤੋਂ ਬਾਅਦ NCR 'ਚ ਇਨ੍ਹਾਂ ਵਾਹਨਾਂ 'ਤੇ ਲੱਗ ਜਾਵੇਗੀ ਪਾਬੰਦੀ
NEXT STORY